ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Tue, 05 May 2026 09:10 PM (IST)
Updated Date: Tue, 05 May 2026 09:11 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ’ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਗ੍ਰੰਥੀ ਭਾਈ ਸੁਖਨਾਮ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਗੁਰ ਇਤਿਹਾਸ ਦੁਆਰਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਡਾਇਰੈਕਟਰ ਮਨਜੀਤ ਸਿੰਘ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਸਿੱਖ ਮਿਸਲਾਂ ਨੂੰ ਇਕੱਠੇ ਕਰਨ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਐੱਮਸੀ ਬੂਟਾ ਸਿੰਘ ਕਲਸੀ, ਸਾਬਕ ਐਮਸੀ ਜਤਿੰਦਰਪਾਲ ਬੱਲਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਖਜੀਤ ਸਿੰਘ, ਸਾਬਕ ਪ੍ਰਧਾਨ ਕਮਲਜੀਤ ਸਿੰਘ, ਮਾਸਟਰ ਲਖਵੀਰ ਸਿੰਘ ਝੀਤਾ, ਅਜੀਤ ਸਿੰਘ ਰੂਪਰਾ, ਪਿ੍ੰਸੀਪਲ ਸਤਪਾਲ ਸਿੰਘ, ਦਰਸ਼ਨ ਸਿੰਘ ਗਲਸੀ, ਰਸ਼ਪਾਲ ਸਿੰਘ ਰੂਪਰਾ, ਅਵਤਾਰ ਸਿੰਘ ਰੂਪਰਾ, ਜਸਪਾਲ ਸਿੰਘ ਮਠਾੜੂ, ਜਗਜੀਤ ਸਿੰਘ ਵਸੀਰ, ਗੁਰਮੇਲ ਸਿੰਘ ਚਾਨਾ, ਦਿਆਲ ਸਿੰਘ ਕੋਹਾੜ, ਸਵਰਾਜ ਸਿੰਘ, ਚਰਨ ਸਿੰਘ ਰੂਪਰਾ, ਸਿੰਦਰ ਗੋਪਾਲ ਵਸੀਰ, ਸੁਰਿੰਦਰ ਭੱਟੀ, ਹਰਜਿੰਦਰ ਸਿੰਘ ਜਿੰਦੀ, ਹਰਪਾਲ ਸਿੰਘ ਕਲਸੀ, ਮਹਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਸੋਖੀ, ਅਮਰੀਕ ਸਿੰਘ ਮਠਾੜੂ, ਅਮਰੀਕ ਸਿੰਘ ਬਾਂਸਲ, ਗੁਰਮੀਤ ਸਿੰਘ ਵਸੀਰ, ਹਰਭਜਨ ਸਿੰਘ ਰੂਪਰਾ, ਮਾਸਟਰ ਕੁਲਜੀਤ ਸਿੰਘ, ਸੁਰਜੀਤ ਸਿੰਘ ਸਹੋਤਾ, ਪ੍ਰਿੰਸੀਪਲ ਆਸ਼ੂ ਜ਼ੈਨ,ਵਾਈਸ ਪ੍ਰਿੰਸੀਪਲ ਨਿਸ਼ਾ ਡਾਵਰਾ, ਰਜਨੀ ਸੇਠੀ, ਸਤਿੰਦਰ ਕੌਰ ਕਲਰਕ, ਸਟਾਫ ਮੈਂਬਰ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।