ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵੱਲੋਂ ਲੰਗਰ ਲਾਇਆ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Sat, 16 May 2026 11:13 PM (IST)
Updated Date: Sat, 16 May 2026 11:15 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਚਿੰਤਪੁਰਨੀ ਲੰਗਰ ਸੇਵਾ ਕਮੇਟੀ ਸ਼ਾਹਕੋਟ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਮੰਦਿਰ ਨੂੰ ਜਾਂਦੀ ਸੜਕ 'ਤੇ ਸ਼ਰਧਾਲੂਆਂ ਲਈ ਲੰਗਰ ਲਾਇਆ ਗਿਆ। ਜੇਠ ਮਹੀਨੇ ਦੀ ਆਮਦ 'ਤੇ ਕੜ੍ਹੀ-ਚੌਲ ਤੇ (ਨਮਕੀਨ-ਮਿੱਠੀ) ਲੱਸੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸੇਵਾਦਾਰਾਂ ਨੇ ਬੜੀ ਹੀ ਸ਼ਰਧਾ-ਭਾਵਨਾ ਨਾਲ ਸੰਗਤਾਂ ਤੇ ਰਾਹਗੀਰਾਂ ਨੂੰ ਲੰਗਰ ਛਕਾਇਆ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਤੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਟੂਰਨਾ ਨੇ ਉਚੇਚੇ ਤੌਰ 'ਤੇ ਲੰਗਰ ’ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਹੱਥੀਂ ਸੰਗਤਾਂ ਨੂੰ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਜੁਨੇਜਾ, ਮਿੰਟੂ, ਰਵੀ ਕੁਮਾਰ, ਸ਼ਾਲੂ, ਸ਼ੈਂਟੀ, ਸਰਵਨ ਕੁਮਾਰ ਬਿੱਲਾ, ਗੱਬਰ, ਭੋਲਾ, ਰਾਜੂ, ਕ੍ਰਿਸ਼ ਕੁਮਾਰ, ਰਾਜੂ, ਸੋਨੂੰ, ਦੀਪਾ, ਦੇਵੀ, ਗਗਨ, ਮੰਗੀ, ਮੋਨੂੰ, ਮੋਨੂੰ ਡੀ.ਜੇ., ਲਵਲੀ ਅਰੋੜਾ, ਸਿੰਪੀ ਹਲਵਾਈ, ਸ਼ਰਮਾ ਨਾਨ ਵਾਲਾ, ਗੌਰਵ ਆਦਿ ਸੇਵਾਦਾਰ ਤੇ ਕਮੇਟੀ ਮੈਂਬਰ ਹਾਜ਼ਰ ਸਨ।