ਪਾਰਸਲ ਗੁੰਮ ਹੋਣ ’ਤੇ ਕੰਪਨੀ ਨੇ ਮੋੜੇ 28,915 ਰੁਪਏ
ਪਾਰਸਲ ਗੁੰਮ ਕੀਤਾ, ਉਪਭੋਗਤਾ ਕਮਿਸ਼ਨ ਦੇ ਹੁਕਮ 'ਤੇ ਕੰਪਨੀ ਨੇ ਵਾਪਸ ਕੀਤੇ 28,915 ਰੁਪਏ
Publish Date: Fri, 01 May 2026 10:33 PM (IST)
Updated Date: Fri, 01 May 2026 10:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਜ਼ਿਲ੍ਹਾ ਖਪਤਕਾਰ ਫੋਰਮ ਨੇ ਪਾਰਸਲ ਗੁੰਮ ਕਰਨ ਦੀ ਸ਼ਿਕਾਇਤ ਤੇ ਡੀਟੀਡੀਸੀ ਐਕਸਪ੍ਰੈੱਸ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ 28,915 ਰੁਪਏ ਦੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਰਜਤ ਸ਼ਰਮਾ ਬਨਾਮ ਡੀਟੀਡੀਸੀ ਐਕਸਪ੍ਰੈੱਸ ਨਾਲ ਸੰਬੰਧਿਤ ਹੈ, ਜਿਸ ’ਚ ਕਮਿਸ਼ਨ ਨੇ 27 ਮਾਰਚ 2026 ਨੂੰ ਫੈਸਲਾ ਸੁਣਾਇਆ ਸੀ। ਸ਼ਿਕਾਇਤ ’ਚ 22 ਅਕਤੂਬਰ 2022 ਨੂੰ ਕਿਹਾ ਗਿਆ ਸੀ ਕਿ ਭੇਜੇ ਗਏ ਇਕ ਸ਼ਿਪਮੈਂਟ ’ਚ ਇਕ ਪਾਰਸਲ ਆਇਆ ਸੀ। ਪਾਰਸਲ ਇੱਥੇ ਉਤਰਿਆ ਵੀ ਸੀ ਪਰ ਘਰ ਤੱਕ ਨਹੀਂ ਪੁੱਜਾ। ਕੰਪਨੀ ਨੇ ਉਸ ਨੂੰ ਗੁੰਮ ਕਰ ਦਿੱਤਾ ਸੀ। ਇਸ ਵਿਵਾਦ ਤੇ ਸੁਣਵਾਈ ਤੋਂ ਬਾਅਦ ਕਮਿਸ਼ਨ ਨੇ ਕੰਪਨੀ ਨੂੰ ਸ਼ਿਕਾਇਤਕਰਤਾਵਾਂ ਨੂੰ ਨਿਰਧਾਰਿਤ ਰਕਮ ਦੇਣ ਦਾ ਹੁਕਮ ਦਿੱਤਾ। ਹੁਕਮ ਅਨੁਸਾਰ ਕੰਪਨੀ ਨੇ 28,915 ਰੁਪਏ ਦਾ ਡਿਮਾਂਡ ਡ੍ਰਾਫਟ ਤਿਆਰ ਕਰਕੇ ਭੁਗਤਾਨ ਕਰ ਦਿੱਤਾ।