ਟਰੱਕ ਤੇ ਕੰਟੇਨਰ ਦੀ ਟੱਕਰ ਕਾਰਨ ਲੱਗਾ ਲੰਬਾ ਜਾਮ
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ
Publish Date: Sat, 16 May 2026 11:10 PM (IST)
Updated Date: Sat, 16 May 2026 11:12 PM (IST)
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ : ਫਿਲੌਰ ਦੇ ਨੈਸ਼ਨਲ ਹਾਈਵੇ ’ਤੇ ਇਕ ਟਰੱਕ ਤੇ ਕੰਟੇਨਰ ਵਿਚਾਲੇ ਟੱਕਰ ਹੋ ਗਈ। ਜਦੋਂ ਐੱਸਐੱਸਐੱਫ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਟਰੱਕ ਨੂੰ ਇਕ ਕਲੀਨਰ ਚਲਾ ਰਿਹਾ ਸੀ। ਨੀਂਦ ਆਉਣ ਕਾਰਨ ਟਰੱਕ ਅੱਗੇ ਚੱਲ ਰਹੇ ਕੰਟੇਨਰ ਨਾਲ ਟਕਰਾ ਗਿਆ, ਜਿਸ ਨਾਲ ਕੰਟੇਨਰ ਕਾਬੂ ਤੋਂ ਬਾਹਰ ਹੋ ਗਿਆ ਤੇ ਸੜਕ ਕੰਢੇ ਰੇਲਿੰਗ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਟਰੱਕ ਦਾ ਡਰਾਈਵਰ, ਜੋ ਉਸ ਵੇਲੇ ਕਲੀਨਰ ਦੀ ਸਾਈਡ 'ਚ ਬੈਠਾ ਸੀ, ਦੇ ਮਾਮੂਲੀ ਸੱਟਾਂ ਲੱਗੀਆਂ।
ਇਸ ਤੋਂ ਬਾਅਦ ਨੁਕਸਾਨੀਆਂ ਗਈਆਂ ਗੱਡੀਆਂ ਪਿੱਛੇ ਸੁਰੱਖਿਆ ਕੋਨ ਲਾ ਕੇ ਇਲਾਕੇ ਨੂੰ ਸੁਰੱਖਿਅਤ ਕੀਤਾ ਗਿਆ ਤਾਂ ਜੋ ਕੋਈ ਹੋਰ ਹਾਦਸਾ ਨਾ ਹੋ ਸਕੇ। ਟਰੱਕ ਸੂਤ ਲੈ ਕੇ ਲੁਧਿਆਣਾ ਵੱਲ ਜਾ ਰਿਹਾ ਸੀ। ਹਾਦਸੇ ਦੌਰਾਨ ਲੰਬਾ ਜਾਮ ਲੱਗ ਗਿਆ। ਇਸ ਦੀ ਜਾਣਕਾਰੀ ਰੋਡ ਸੇਫਟੀ ਫੋਰਸ (ਐੱਸਐੱਸਐੱਫ) ਨੂੰ ਮਿਲੀ, ਜਿਸ ’ਤੇ ਮੌਕੇ 'ਤੇ ਇੰਚਾਰਜ ਜਸਵਿੰਦਰ ਸਿੰਘ ਪੁੱਜੇ ਤੇ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਤੇ ਟਰੱਕ ਨੂੰ ਰੋਡ ਤੋਂ ਹਟਾਇਆ। ਟ੍ਰੈਫਿਕ ਨੂੰ ਸੁਚਾਰੂ ਕਰ ਕੇ ਹਾਲਾਤ ’ਤੇ ਕਾਬੂ ਪਾਇਆ ਗਿਆ।