ਤਾਰਾਂ ਦੀ ਸਮੱਸਿਆ ਲੈ ਕੇ ਪਾਵਰਕਾਮ ਦਫ਼ਤਰ ਪੁੱਜੇ ਇਲਾਕਾ ਵਾਸੀ
ਤਾਰਾਂ ਖਰਾਬ ਕਾਰਨ ਬਿਜਲੀ ਬੰਦ ਰਹਿਣ ਤੇ ਲੋਕ ਬਿਜਲੀ ਦਫਤਰ ਦੇ ਅਧਿਕਾਰੀਆਂ ਨੂੰ ਮਿਲੇ
Publish Date: Tue, 12 May 2026 07:22 PM (IST)
Updated Date: Tue, 12 May 2026 07:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ-ਨਿਗਮ 61 ਦੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਆਬਾਦੀ ਦੀ 12 ਨੰਬਰ ਗਲੀ ਦੇ ਲੋਕ ਸਮਾਜ ਸੇਵਿਕਾ ਬਲਬੀਰ ਕੌਰ ਦੀ ਅਗਵਾਈ ਬਿਜਲੀ ਦਫਤਰ ਵਿਖੇ ਅਧਿਕਾਰੀਆਂ ਨੂੰ ਮਿਲੇ ਤੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਗਲੀ ਦੀਆਂ ਬਿਜਲੀ ਦੀਆਂ ਤਾਰਾਂ ਸੜ ਜਾਣ ਕਾਰਨ ਪਿਛਲੇ ਕਾਫੀ ਸਮੇ ਤੋਂ ਲੋਕ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਮੰਗਲਵਾਰ ਨੂੰ ਉਨ੍ਹਾਂ ਨੇ ਤੰਗ ਹੋ ਕੇ ਉਕਤ ਸਮਾਜ ਸੇਵਿਕਾ ਦੀ ਅਗਵਾਈ ’ਚ ਜਿਥੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਉਕਤ ਗਲੀ ਦੀਆਂ ਬਿਜਲੀ ਦੀਆਂ ਤਾਰਾਂ ਸੜੀਆਂ ਹੋਣ ਕਾਰਨ ਉਥੇ ਨਾ ਤਾਂ ਸਟਰੀਟ ਲਾਈਟ ਜਗਦੀ ਹੈ ਤੇ ਨਾ ਹੀ ਘਰਾਂ ਦੀ ਲਾਈਟ ਸਹੀ ਤਰੀਕੇ ਨਾਲ ਚਾਲੂ ਰਹਿੰਦੀ ਹੈ। ਇਸ ’ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਮੁੜ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।