ਐੱਲਕੇਸੀ ਵਿਮਨ ਦੀਆਂ ਵਿਦਿਆਰਥਣਾਂ ਦੀ ਪਲੇਟਮੈਂਟ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੀਆਂ ਵਿਦਿਆਰਥਣਾਂ ਨੂੰ ਇਕ ਪਲੇਸਮੈਂਟ ਡ੍ਰਾਈਵ ਰਾਹੀ ਰੱਖਿਆ ਗਿਆ ਸੀ, ਜੋ ਕਿ ਬ੍ਰਾਈਟ ਹੋਰਾਈਜ਼ਨਜ਼ ਵੱਲੋਂ ਦੋ ਪੜਾਵਾਂ 'ਚ ਕਰਵਾਈ ਗਈ ਸੀ। ਇਹ ਅਭਿਆਨ ਕਾਲਜ ਦੇ ਵਿਹੜੇ ਵਿਚ ਦੋ ਗੇੜਾਂ ਵਿਚ ਕਰਵਾਈ ਗਈ ਸੀ। ਇਕ ਲਿਖਤੀ ਅਤੇ ਦੂਜਾ ਇੰਟਰਵਿਊ।
Publish Date: Thu, 05 May 2022 05:53 PM (IST)
Updated Date: Thu, 05 May 2022 05:53 PM (IST)
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੀਆਂ ਵਿਦਿਆਰਥਣਾਂ ਨੂੰ ਇਕ ਪਲੇਸਮੈਂਟ ਡ੍ਰਾਈਵ ਰਾਹੀ ਰੱਖਿਆ ਗਿਆ ਸੀ, ਜੋ ਕਿ ਬ੍ਰਾਈਟ ਹੋਰਾਈਜ਼ਨਜ਼ ਵੱਲੋਂ ਦੋ ਪੜਾਵਾਂ 'ਚ ਕਰਵਾਈ ਗਈ ਸੀ। ਇਹ ਅਭਿਆਨ ਕਾਲਜ ਦੇ ਵਿਹੜੇ ਵਿਚ ਦੋ ਗੇੜਾਂ ਵਿਚ ਕਰਵਾਈ ਗਈ ਸੀ। ਇਕ ਲਿਖਤੀ ਅਤੇ ਦੂਜਾ ਇੰਟਰਵਿਊ। ਇਹ ਦੋਵੇਂ ਰਾਊਂਡ ਕਾਲਜ ਦੇ ਵਿਚ ਹੀ ਕਰਵਾਏ ਗਏ। ਇਸ ਅਭਿਆਨ ਦੌਰਾਨ ਸੁਰਭੀ ਅਤੇ ਜੈਸਿਕਾ ਨੇ ਛੇਵਾਂ ਸਥਾਨ ਪ੍ਰਰਾਪਤ ਕੀਤਾ। ਪਿੰ੍ਸੀਪਲ ਡਾ. ਨਵਜੋਤ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਸ਼ੀਰਵਾਦ ਦਿੱਤਾ। ਅੰਤ ਪਿੰ੍ਸੀਪਲ ਨੇ ਬ੍ਰਾਈਟ ਹੋਰਾਈਜ਼ਨਜ਼ ਦਾ ਧੰਨਵਾਦ ਕੀਤਾ ਤੇ ਅਨਿਲ ਗੰਗਟਾ, ਸਹਾਇਕ ਡਾਇਰੈਕਟਰ, ਟੇ੍ਨਿੰਗ ਡਿਵੈਲਪਮੈਂਟ ਅਤੇ ਜਸਵਿੰਦਰ ਕੌਰ, ਪਲੇਸਮੈਂਟ ਇੰਚਾਰਜ਼, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ।