ਐੱਲਕੇਸੀਡਬਲਯੂ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਐੱਲਕੇਸੀਡਬਲਯੂ ਦੇ ਵਿਦਿਆਰਥੀਆਂ ਨੇ ਜੀਐੱਨਡੀਯੂ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Tue, 22 Apr 2025 06:42 PM (IST)
Updated Date: Tue, 22 Apr 2025 06:45 PM (IST)
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੀਜੀ ਵਿਭਾਗ ਫ਼ੈਸ਼ਨ ਡਿਜ਼ਾਈਨਿੰਗ ਦੀਆਂ ਵਿਦਿਆਰਥਣਾਂ ਨੇ ਬੀਐੱਸਸੀ ਜੀਐੱਨਡੀਯੂ, ਅੰਮ੍ਰਿਤਸਰ ਵੱਲੋਂ ਐੱਫਡੀ ਸਮੈਸਟਰ ਪੰਜਵੇਂ ਦਾ ਨਤੀਜਾ ਐਲਾਨਿਆ ਗਿਆ। ਸਰਬਜੀਤ ਕੌਰ ਨੇ ਯੂਨੀਵਰਸਿਟੀ ’ਚੋਂ 11ਵਾਂ ਸਥਾਨ ਹਾਸਲ ਕਰਕੇ ਸਫ਼ਲਤਾ ਹਾਸਲ ਕੀਤੀ। ਇਸੇ ਜਮਾਤ ਦੀ ਮੀਨੂੰ ਨੇ 13ਵਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਨਵਜੋਤ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮਨਜੀਤ ਕੌਰ ਮੁਖੀ ਪੀਜੀ ਫੈਸ਼ਨ ਡਿਜ਼ਾਈਨਿੰਗ ਵਿਭਾਗ ਤੇ ਹੋਰ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੇ ਮਾਰਗਦਰਸ਼ਨ, ਸਹਾਇਤਾ ਤੇ ਕਲਾਸ ਦੇ 100 ਫੀਸਦੀ ਨਤੀਜੇ ਲਈ ਮੁਬਾਰਕਬਾਦ ਦਿੱਤੀ।