ਐੱਲਕੇਸੀਟੀਸੀ ਦੇ ਸਕੂਲ ਆਫ ਮੈਨੇਜਮੈਂਟ ਵੱਲੋਂ ਸਟਾਰਟਅੱਪ ਬਣਾਉਣ ਬਾਰੇ ਦੱਸਿਆ
ਐੱਲਕੇਸੀਟੀਸੀ ਦੇ ਸਕੂਲ ਆਫ਼ ਮੈਨੇਜਮੈਂਟ ਵੱਲੋਂ “ਸਟਾਰਟਅੱਪ ਬਣਾਉਣ ’ਚ ਏਆਈ ਦੀ ਵਰਤੋਂ” ’ਤੇ ਪ੍ਰੇਰਨਾਦਾਇਕ ਸੈਸ਼ਨ
Publish Date: Thu, 30 Apr 2026 06:31 PM (IST)
Updated Date: Thu, 30 Apr 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਦੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਲਈ “ਸਟਾਰਟਅੱਪ ਬਣਾਉਣ ’ਚ ਏਆਈ ਦੀ ਵਰਤੋਂ” ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪੀਅਰ ਸਲਾਹਕਾਰ ਸੈਸ਼ਨ ਕਰਵਾਇਆ। ਇਸ ਸੈਸ਼ਨ ’ਚ ਵਿਸ਼ੇਸ਼ ਵਕਤਾ ਵਜੋਂ ਜਸਪ੍ਰੀਤ ਸਿੰਘ (ਸਾਬਕਾ ਵਿਦਿਆਰਥੀ ਆਈਆਈਟੀ ਤੇ ਸਹਿ-ਸੰਸਥਾਪਕ ਹੀਲੋਫਾਈ ਇੰਡੀਆ) ਨੇ ਸ਼ਿਰਕਤ ਕੀਤੀ।
ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਟਾਰਟਅੱਪ ਬਣਾਉਣ, ਉੱਦਮਤਾ ਤੇ ਨਵੀਨਤਾ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਜਾਣਕਾਰੀ ਦੇਣਾ ਸੀ। ਆਪਣੇ ਸੰਬੋਧਨ ਦੌਰਾਨ ਜਸਪ੍ਰੀਤ ਸਿੰਘ ਨੇ ਆਪਣੀ ਉੱਦਮੀ ਯਾਤਰਾ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਵੇਂ ਚੁਣੌਤੀਆਂ, ਜੋਖਮ ਤੇ ਮੌਕੇ ਸਫਲਤਾ ਦੇ ਰਸਤੇ ਨੂੰ ਤਿਆਰ ਕਰਦੇ ਹਨ। ਉਨ੍ਹਾਂ ਨੇ ਸਪੱਸ਼ਟ ਦ੍ਰਿਸ਼ਟੀ, ਦ੍ਰਿੜ ਨਿਸ਼ਚੇ ਤੇ ਨਿਰੰਤਰ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਤੇ ਇੰਟਰਐਕਟਿਵ ਸੈਗਮੈਂਟ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਦਮਤਾ, ਕਰੀਅਰ ਵਿਕਾਸ ਤੇ ਤਕਨਾਲੋਜੀ ਆਧਾਰਿਤ ਕਾਰੋਬਾਰਾਂ ਦੇ ਭਵਿੱਖ ਸਬੰਧੀ ਸਵਾਲ ਪੁੱਛੇ। ਸਮਾਗਮ ਦੇ ਕੋਆਰਡੀਨੇਟਰ ਵਜੋਂ ਮਨੀਸ਼ੂ ਤੇ ਜਾਨਵੀ ਨੇ ਭੂਮਿਕਾ ਨਿਭਾਈ। ਇਸ ਮੌਕੇ ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ) ਨੇ ਵਿਦਿਆਰਥੀਆਂ ਨੂੰ ਉਤਸੁਕ ਤੇ ਕਿਰਿਆਸ਼ੀਲ ਰਹਿਣ ਦੀ ਅਪੀਲ ਕੀਤੀ ਤੇ ਆਪਣੇ ਵਿਚਾਰਾਂ ਨੂੰ ਸਮਾਜ ਲਈ ਲਾਭਦਾਇਕ ਯੋਗਦਾਨ ’ਚ ਬਦਲਣ ਲਈ ਪ੍ਰੇਰਿਤ ਕੀਤਾ। ਡਾ. ਆਰਐੱਸ ਦਿਓਲ (ਡਾਇਰੈਕਟਰ, ਐੱਲਕੇਸੀਟੀਸੀ) ਨੇ ਤੇਜ਼ੀ ਨਾਲ ਬਦਲ ਰਹੇ ਕਾਰੋਬਾਰੀ ਮਾਹੌਲ ’ਚ ਦ੍ਰਿਸ਼ਟੀ, ਲਗਨ ਤੇ ਨਵੀਨਤਾ ਦੀ ਲੋੜ ’ਤੇ ਜ਼ੋਰ ਦਿੱਤਾ। ਅੰਤ ’ਚ ਡਾ. ਇੰਦਰਪਾਲ ਸਿੰਘ (ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ) ਨੇ ਧੰਨਵਾਦ ਪ੍ਰਗਟ ਕਰਦੇ ਹੋਏ ਵਿਸ਼ੇਸ਼ ਬੁਲਾਰੇ ਦਾ ਤਜਰਬਾ ਸਾਂਝਾ ਕਰਨ ਲਈ ਧੰਨਵਾਦ ਪ੍ਰਗਟਾਇਆ।