ਐੱਲਕੇਸੀਟੀਸੀ ਸਕੂਲ ਆਫ਼ ਫਾਰਮੇਸੀ ਵੱਲੋਂ ਉਦਯੋਗਿਕ ਦੌਰਾ
ਐੱਲਕੇਸੀਟੀਸੀ ਸਕੂਲ ਆਫ਼ ਫਾਰਮੇਸੀ ਵੱਲੋਂ ਬਾਇਓਮੈਡੀਕਲ ਵੇਸਟ ਤੇ ਐੱਸਟੀਪੀ ਪਲਾਂਟ ਦਾ ਦੌਰਾ
Publish Date: Mon, 18 May 2026 07:03 PM (IST)
Updated Date: Mon, 18 May 2026 07:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਕੂਲ ਆਫ਼ ਫਾਰਮੇਸੀ ਵੱਲੋਂ ਡੀ ਫਾਰਮੇਸੀ ਦੇ ਵਿਦਿਆਰਥੀਆਂ ਲਈ ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਤੇ ਪ੍ਰਦੂਸ਼ਣ ਕੰਟਰੋਲ ਸਬੰਧੀ ਵਿਹਾਰਕ ਜਾਣਕਾਰੀ ਦੇਣਾ ਸੀ।
ਦੌਰੇ ਦੌਰਾਨ ਵਿਦਿਆਰਥੀਆਂ ਨੂੰ ਬਾਇਓਮੈਡੀਕਲ ਵੇਸਟ ਦੇ ਵੱਖ-ਵੱਖ ਕਰਨ, ਸੰਗ੍ਰਹਿ ਤੇ ਨਿਪਟਾਰੇ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਆਟੋਕਲੇਵਿੰਗ, ਸ਼ਰੈਡਿੰਗ ਤੇ ਇਨਸਿਨਰੇਸ਼ਨ ਵਰਗੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਐੱਸਟੀਪੀ ਪਲਾਂਟ ’ਚ ਗੰਦੇ ਪਾਣੀ ਦੀ ਸਫਾਈ ਤੇ ਇਲਾਜ ਦੀਆਂ ਪ੍ਰਕਿਰਿਆਵਾਂ ਦਾ ਵੀ ਅਧਿਐਨ ਕੀਤਾ ਗਿਆ। ਇਸ ਮੌਕੇ ਤਕਨੀਕੀ ਮਾਹਿਰਾਂ ਨੇ ਵਾਤਾਵਰਣ ਸੁਰੱਖਿਆ ਤੇ ਸਹੀ ਰਹਿੰਦ-ਖੂੰਹਦ ਪ੍ਰਬੰਧਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਦੌਰੇ ਦਾ ਤਾਲਮੇਲ ਮਨਮੋਹਨ ਸਿੰਘ, ਅਮਿਤਾ ਤੇ ਸੁਨੈਨਾ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਸੰਦੀਪ ਰਹਿਰ ਨੇ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੀ ਤਕਨੀਕੀ ਸਮਝ ਨੂੰ ਮਜ਼ਬੂਤ ਕਰਦੇ ਹਨ ਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ’ਚ ਮਦਦਗਾਰ ਸਾਬਤ ਹੁੰਦੇ ਹਨ।