ਐੱਲਕੇਸੀਟੀਸੀ ਨੇ ਵਿਦਿਆਰਥੀਆਂ ਨੂੰ ਕਰਵਾਏ ਵੱਖ-ਵੱਖ ਥਾਵਾਂ ਦੇ ਉਦਯੋਗਿਕ ਟੂਰ
ਐੱਲਕੇਸੀਟੀਸੀ ਨੇ ਵਿਦਿਆਰਥੀਆ ਨੂੰ ਕਰਵਾਏ ਵੱਖ-ਵੱਖ ਥਾਵਾਂ ਦੇ ਉਦਯੋਗਿਕ ਟੂਰ
Publish Date: Sat, 08 Nov 2025 06:27 PM (IST)
Updated Date: Sat, 08 Nov 2025 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਕੂਲ ਆਫ਼ ਅਲਾਈਡ ਐਂਡ ਹੈਲਥਕੇਅਰ ਸਾਇੰਸਜ਼ ਨੇ ਬੀਐੱਸਸੀ ਮੈਡੀਕਲ ਲੈਬਾਰਟਰੀ ਸਾਇੰਸ ਰੇਡੀਓਲੋਜੀ ਤੇ ਇਮੇਜਿੰਗ ਟੈਕਨਾਲੋਜੀ, ਕਾਰਡੀਅਕ ਕੇਅਰ ਟੈਕਨਾਲੋਜੀ ਤੇ ਆਪ੍ਰੇਸ਼ਨ ਥੀਏਟਰ ਟੈਕਨਾਲੋਜੀ ਸਮੇਤ ਵੱਖ-ਵੱਖ ਪ੍ਰੋਗਰਾਮਾਂ ਦੇ ਆਪਣੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਉਦਯੋਗਿਕ ਦੌਰਿਆਂ ਦਾ ਪ੍ਰਬੰਧ ਕੀਤਾ। ਇਹ ਦੌਰੇ ਵਿਦਿਆਰਥੀਆਂ ਨੂੰ ਕਲੀਨੀਕਲ ਆਪ੍ਰੇਸ਼ਨਾਂ ਤੇ ਸਿਹਤ ਸੰਭਾਲ ਪ੍ਰਬੰਧਨ ਵਿੱਚ ਵਿਹਾਰਕ ਐਕਸਪੋਜ਼ਰ ਅਤੇ ਅਸਲ-ਸੰਸਾਰ ਦੀ ਸੂਝ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਸਿਹਤ ਸੰਭਾਲ ਤੇ ਡਾਇਗਨੌਸਟਿਕ ਸੈਂਟਰਾਂ ਤੇ ਕੀਤੇ ਗਏ ਸਨ। ਬੀਐੱਸਸੀ ਐਮਐਲਐਸ (5ਵੇਂ ਸਮੈਸਟਰ) ਦੇ ਵਿਦਿਆਰਥੀਆਂ ਨੇ ਸਿਨਰਜੀ ਲੈਬਾਰਟਰੀਜ਼ ਦਾ ਦੌਰਾ ਕੀਤਾ। ਇਸੇ ਤਰ੍ਹਾਂ ਬੀਐਸਸੀ ਆਰਆਈਟੀ ਅਤੇ ਬੀਐਸਸੀ ਸੀਟੀਟੀ ਦੇ ਵਿਦਿਆਰਥੀਆਂ ਨੇ ਐਸਪੀਐਸ ਹਸਪਤਾਲ ਲੁਧਿਆਣਾ ਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦਾ ਦੌਰਾ ਕੀਤਾ। ਬੀਐਸਸੀ ਐਮਟੀਏਓਟੀਟੀ ਦੇ ਵਿਦਿਆਰਥੀਆਂ ਨੇ ਲੁਧਿਆਣਾ ਦੇ ਦੀਪਕ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਬੀਐਸਸੀ ਐਮਐਲਐਸ, ਆਰਆਈਟੀ, ਸੀਟੀਟੀ ਅਤੇ ਐਮਟੀਏ ਓਟੀਟੀ ਦੇ ਵਿਦਿਆਰਥੀਆਂ ਨੇ ਸਿਹਤ ਸੰਭਾਲ ਵਿਭਾਗਾਂ ਵਿਚਕਾਰ ਅੰਤਰ-ਅਨੁਸ਼ਾਸਨੀ ਤਾਲਮੇਲ ਨੂੰ ਸਮਝਣ ਅਤੇ ਹਸਪਤਾਲ ਦੀਆਂ ਵਰਕਫਲੋਅ ਪ੍ਰਣਾਲੀਆਂ ਦਾ ਨਿਰੀਖਣ ਕਰਨ ਲਈ ਸਮੂਹਿਕ ਤੌਰ ਤੇ ਪੀਆਈਐਮਐਸ ਹਸਪਤਾਲ ਦਾ ਦੌਰਾ ਕੀਤਾ। ਇਹ ਸਾਰੇ ਟੂਰ ਫੈਕਲਟੀ ਮੈਂਬਰਾਂ ਵੱਲੋਂ ਅਮਨਦੀਪ ਪਾਲ ਵਿਭਾਗ ਦੇ ਮੁਖੀ ਦੀ ਅਗਵਾਈ ਹੇਠ ਕੀਤੇ ਗਏ। ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਮਾਮਲੇ) ਅਤੇ ਡਾ. ਆਰਐਸ ਦਿਓਲ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਵਧਾਉਣ ਵਾਲੇ ਸਮਾਗਮਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਉਦਯੋਗਿਕ ਦੌਰੇ ਕਰਨ ਲਈ ਪ੍ਰੇਰਿਤ ਕੀਤਾ।