ਰਿਕਾਰਡ ਨਾ ਦੇਣ ਵਾਲਿਆਂ ਦੀ ਸੂਚੀ ਵਿਜੀਲੈਂਸ ਅਫਸਰ ਨੂੰ ਭੇਜੀ
ਜਾਸ, ਜਲੰਧਰ : ਸਟ੍ਰੀਟ
Publish Date: Tue, 19 May 2026 11:03 PM (IST)
Updated Date: Tue, 19 May 2026 11:07 PM (IST)
ਜਾਸ, ਜਲੰਧਰ : ਸਟ੍ਰੀਟ ਲਾਈਟਾਂ ਲਾਉਣ ਤੇ ਫੋਲਡੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਮਾਮਲੇ ’ਚ ਰਿਕਾਰਡ ਨਾ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇਜ਼ ਹੋ ਗਈ ਹੈ। ਸਮਾਜ ਸੇਵੀ ਰਾਜਨ ਸ਼ਾਰਦਾ ਦੀ ਸ਼ਿਕਾਇਤ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਨੇ ਰਿਕਾਰਡ ਨਾ ਦੇਣ ਵਾਲੇ ਅਧਿਕਾਰੀਆਂ ਦੇ ਨਾਂ ਮੰਗੇ ਸਨ।
ਇਸ ਮਾਮਲੇ ’ਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਮੁੱਖ ਚੌਕਸੀ ਅਫਸਰ ਨੂੰ ਨਿਗਰਾਨ ਇੰਜੀ. ਜਸਪਾਲ ਸਿੰਘ ਸਮੇਤ ਹੋਰ ਅਧਿਕਾਰੀਆਂ ਦੇ ਨਾਂ ਭੇਜ ਦਿੱਤੇ ਹਨ। ਪੱਤਰ ’ਚ ਕਿਹਾ ਗਿਆ ਹੈ ਕਿ ਰਾਜਨ ਸ਼ਾਰਦਾ ਨੇ ਸ਼ਿਕਾਇਤ ਕਰ ਕੇ ਰਿਕਾਰਡ ਨਾ ਦੇਣ ਦਾ ਦੋਸ਼ ਲਾਇਆ ਸੀ। ਸ਼ਿਕਾਇਤ ’ਚ ਸਟ੍ਰੀਟ ਲਾਈਟ ਦੇ ਕੰਮ ਨਾਲ ਜੁੜੇ ਦਸਤਾਵੇਜ਼, ਬਿਲ ਵਾਊਚਰ ਦੀਆਂ ਕਾਪੀਆਂ ਮੰਗੀਆਂ ਗਈਆਂ ਸਨ। ਨਾਲ ਹੀ ਐੱਸਟੀਪੀ ਪਲਾਂਟ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਰਿਕਾਰਡ ਵੀ ਮੰਗਿਆ ਗਿਆ ਸੀ। ਵਾਰ-ਵਾਰ ਮੰਗਣ ਦੇ ਬਾਵਜੂਦ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ।
ਇਸ ਤੋਂ ਬਾਅਦ ਮੁੱਖ ਵਿਜੀਲੈਂਸ ਅਫਸਰ ਨੇ ਨਿਗਮ ਨਾਲ ਸਬੰਧਤ ਅਧਿਕਾਰੀਆਂ ਦੇ ਨਾਂ ਮੰਗੇ ਸਨ। ਜੁਆਇੰਟ ਕਮਿਸ਼ਨਰ ਨੇ ਨਿਗਰਾਨ ਇੰਜੀ. ਜਸਪਾਲ ਦੇ ਨਾਲ-ਨਾਲ ਐਕਸੀਅਨ ਅਤੇ ਐੱਸਡੀਓ ਦੇ ਨਾਂ ਵੀ ਭੇਜੇ ਹਨ। ਕਾਬਿਲੇਗ਼ੌ ਗੈਰ ਹੈ ਕਿ ਜਦੋਂ ਮੁੱਖ ਚੌਕਸੀ ਅਧਿਕਾਰੀ ਜਲੰਧਰ ’ਚ ਨਾਜਾਇਜ਼ ਉਸਾਰੀਆਂ ਦੀ ਜਾਂਚ ਲਈ ਆਏ ਸਨ, ਉਦੋਂ ਰਾਜਨ ਸ਼ਾਰਦਾ ਨੇ ਉਨ੍ਹਾਂ ਨਾਲ ਰਲ ਕੇ ਸਟ੍ਰੀਟ ਲਾਈਟ ਤੇ ਕੈਮਰੇ ਲਾਉਣ ’ਚ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਸੀ। ਰਿਕਾਰਡ ਨਾ ਮਿਲਣ 'ਤੇ ਹੁਣ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।