ਦੱਖਣੀ ਲਿਬਨਾਨ ’ਤੇ ਇਜ਼ਰਾਇਲੀ ਹਮਲਿਆਂ ’ਚ ਚਾਰ ਲੋਕ ਮਾਰੇ ਗਏ
ਬੇਰੂਤ (ਰਾਇਟਰ) : ਦੱਖਣੀ
Publish Date: Sun, 26 Apr 2026 12:26 AM (IST)
Updated Date: Sun, 26 Apr 2026 12:31 AM (IST)
ਬੇਰੂਤ (ਰਾਇਟਰ) : ਦੱਖਣੀ ਲਿਬਨਾਨ ’ਤੇ ਇਜ਼ਰਾਇਲੀ ਹਮਲਿਆਂ ’ਚ ਚਾਰ ਲੋਕ ਮਾਰੇ ਗਏ। ਉੱਧਰ ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਰਾਕੇਟ ਦਾਗੇ ਸਨ। ਇਹ ਹਮਲੇ ਹਾਲ ਹੀ ’ਚ ਵਿਸਥਾਰਤ ਜੰਗਬੰਦੀ ਲਈ ਨਵੀਆਂ ਚੁਣੌਤੀਆਂ ਹਨ। ਇਜ਼ਰਾਈਲ ਤੇ ਲਿਬਨਾਨ ਵਿਚਾਲੇ ਜੰਗਬੰਦੀ ਸਮਝੌਤੇ ਨਾਲ ਦੁਸ਼ਮਨੀ ’ਚ ਕਮੀ ਆਈ ਹੈ ਪਰ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਦੱਖਣੀ ਲਿਬਨਾਨ ’ਚ ਝੜਪਾਂ ਜਾਰੀ ਹਨ, ਜਿਥੇ ਇਜ਼ਰਾਈਲ ਨੇ ਸਵੈ-ਐਲਾਨੇ ਬਫਰ ਜ਼ੋਨ ’ਚ ਫ਼ੌਜੀਆਂ ਨੂੰ ਤਾਇਨਾਤ ਰੱਖਿਆ ਹੈ। ਇਜ਼ਰਾਇਲੀ ਫ਼ੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਪੂਰੀ ਰਾਤ ’ਚ ਦੱਖਣੀ ਲਿਬਨਾਨ ’ਚ ਤਿੰਨ ਜਗ੍ਹਾ ’ਤੇ ਹਿਜ਼ਬੁੱਲਾ ਦੇ ਰਾਕੇਟ ਲਾਂਚਰਾਂ ’ਤੇ ਹਮਲਾ ਕੀਤਾ ਤੇ ਵੱਖ-ਵੱਖ ਹਮਲਿਆਂ ’ਚ ਕਈ ਹਿਜ਼ਬੁੱਲਾ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫ਼ੌਜ ਨੇ ਲਿਬਨਾਨ ਵਾਸੀਆਂ ਨੂੰ ਲੜਾਈ ਦੌਰਾਨ ਦੱਖਣੀ ਲਿਬਨਾਨ ’ਚ ਲਿਟਾਨੀ ਨਦੀ ਖੇਤਰ ਕੋਲ ਨਾ ਜਾਣ ਦੀ ਚਿਤਾਵਨੀ ਦੁਹਰਾਈ।