ਭਾਜਪਾ ਦੀ ਵੱਡੀ ਜਿੱਤ ’ਤੇ ਵਕੀਲਾਂ ਨੇ ਵੰਡੇ ਲੱਡੂ
ਬੰਗਾਲ ਤੇ ਆਸਾਮ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ’ਤੇ ਵਕੀਲਾਂ ਨੇ ਲੱਡੂ ਵੰਡੇ
Publish Date: Mon, 04 May 2026 10:16 PM (IST)
Updated Date: Mon, 04 May 2026 10:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੰਗਾਲ, ਆਸਾਮ ਪੁੱਡੂਚੇਰੀ ਦੀਆਂ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ’ਤੇ ਅੱਜ ਭਾਜਪਾ ਲੀਗਲ ਸੈੱਲ ਦੇ ਵਕੀਲਾਂ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਰਵੀਸ਼ ਮਲਹੋਤਰਾ, ਐਡਵੋਕੇਟ ਸੰਜੀਵ ਕੰਬੋਜ ਦੀ ਅਗਵਾਈ ਹੇਠ ਲੱਡੂ ਵੰਡੇ। ਇਸ ਦੌਰਾਨ ਲੱਡੂ ਤੇ ਸਮੋਸੇ ਵੰਡੇ ਗਏ ਤੇ ਸਭ ਨੂੰ ਵਧਾਈ ਦਿੱਤੀ ਗਈ। ਇਸ ਦੌਰਾਨ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਆਉਣ ਵਾਲੇ ਸਮੇਂ ’ਚ ਪੰਜਾਬ ਦੀਆਂ 2027 ਦੀਆਂ ਚੋਣਾਂ ਦੀ ਤਿਆਰੀ ’ਚ ਲੱਗ ਚੱਕੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ’ਚ ਵੀ ਭਾਜਪਾ ਦੀ ਸਰਕਾਰ ਹੋਵੇਗੀ। ਇਸ ਦੌਰਾਨ ਐਡਵੋਕੇਟ ਮਾਨਿਤ ਮਲਹੋਤਰਾ, ਐਡਵੋਕੇਟ ਮੇਜਰ ਜਸਵੰਤ, ਐਡਵੋਕੇਟ ਸੰਜੀਵ ਕੰਬੋਜ, ਐਡਵੋਕੇਟ ਅਦਿੱਤਿਆ ਜੈਨ, ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਵਿਨੇ ਕਾਂਤ, ਐਡਵੋਕੇਟ ਪ੍ਰਤੀਕ ਵਧਵਾ, ਐਡਵੋਕੇਟ ਮਾਨਵ ਮਲਹੋਤਰਾ, ਐਡਵੋਕੇਟ ਕੁਨਾਲ ਗੋਇਲ, ਐਡਵੋਕੇਟ ਕੰਵਰ ਸੂਦ, ਐਡਵੋਕੇਟ ਨਿਖਿਲ ਸ਼ਰਮਾ, ਐਡਵੋਕੇਟ ਸ਼ੈਂਕੀ ਦਿਓਲ, ਐਡਵੋਕੇਟ ਪ੍ਰਸ਼ੋਤਮ ਕਪੂਰ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।