ਵਕੀਲਾਂ ਨੇ ਮਨਾਈ ਬੁੱਧ ਪੂਰਨਿਮਾ
ਵਕੀਲਾਂ ਨੇ ਬੁੱਧ ਪੂਰਣਿਮਾ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
Publish Date: Mon, 04 May 2026 09:41 PM (IST)
Updated Date: Mon, 04 May 2026 09:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਮੈਂਬਰਾਂ ਵੱਲੋਂ ਅੱਜ ਬਾਰ ਰੂਮ ’ਚ ਬੁੱਧ ਪੂਰਨਿਮਾ ਦਾ ਤਿਉਹਾਰ ਮਨਾਇਆ•। ਇਸ ਦੌਰਾਨ ਵਕੀਲਾਂ ਨੇ ਮਹਾਤਮਾ ਬੁੱਧ ਦੇ ਸ਼ਾਂਤੀ ਤੇ ਚੰਗਿਆਈ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਕੀਲਾਂ ਵੱਲੋਂ ਬਾਰ ਦੇ ਵਿਹੜੇ ਖੀਰ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਮੌਜੂਦ ਵਕੀਲਾਂ ’ਚ ਬਾਰ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਰਾਮ ਛਾਬੜਾ, ਸਕੱਤਰ ਐਡਵੋਕੇਟ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਲਾ, ਸਾਬਕਾ ਪ੍ਰਧਾਨ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਨਰਿੰਦਰ ਸਿੰਘ ਜੱਜ, ਸਾਬਕਾ ਪ੍ਰਧਾਨ ਐਡਵੋਕੇਟ ਅਦਿੱਤਿਆ ਜੈਨ, ਐਡਵੋਕੇਟ ਕੇ.ਡੀ.ਐੱਸ.ਰੰਧਾਵਾ, ਐਡਵੋਕੇਟ ਅਭੈ ਕੁਮਾਰ ਜੈਨ, ਐਡਵੋਕੇਟ ਐੱਚ.ਡੀ. ਸਾਂਪਲਾ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਦੀਪਕ, ਐਡਵੋਕੇਟ ਮਨੋਜ, ਐਡਵੋਕੇਟ ਰੀਆ, ਐਡਵੋਕੇਟ ਅਮਰਜੀਤ ਮਹੇ, ਐਡਵੋਕੇਟ ਆਰ.ਐੱਲ.ਡਗ ਤੇ ਹੋਰ ਵਕੀਲ ਮੈਂਬਰ ਮੌਜੂਦ ਸਨ।