ਗੀਤਕਾਰ ਚੰਨ ਗੁਰਾਇਆ ਵਾਲਾ ਨਮਿਤ ਅੰਤਿਮ ਅਰਦਾਸ
ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਉਰਫ਼ ਭੁੱਲਾ ਰਾਮ ਚੰਨ ਨਮਿਤ ਅੰਤਿਮ ਅਰਦਾਸ
Publish Date: Sun, 17 May 2026 09:46 PM (IST)
Updated Date: Mon, 18 May 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਉਰਫ਼ ਭੁੱਲਾ ਰਾਮ ਚੰਨ ਨਮਿਤ ਅੰਤਮ ਅਰਦਾਸ ਅੱਜ ਇਥੇ ਹੋਈ। ਇਸ ਦੌਰਾਨ ਬੋਲਦੇ ਹੋਏ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਹੈ ਕਿ ਚੰਨ ਗੁਰਾਇਆ ਵਾਲਾ ਦੀ ਪੰਜਾਬੀ ਮਾਂ ਬੋਲੀ ਨੂੰ ਵੱਡੀ ਦੇਣ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਨਾਲ ਸਬੰਧਤ ਲਿਖੇ ਗੀਤਾਂ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਕੀਰਤਨ ਹੋਇਆ। ਉਪਰੰਤ ਦੀਪਕ ਬਾਲੀ ਸਲਾਹਕਾਰ ਪੰਜਾਬ ਕਲਚਰ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਪੰਜਾਬ ਸਰਕਾਰ, ਵਿਕਰਮਜੀਤ ਸਿੰਘ ਵਿਧਾਇਕ ਹਲਕਾ ਫਿਲੌਰ, ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ, ਅਵਿਨਾਸ਼ ਚੰਦਰ ਕਲੇਰ ਸਾਬਕਾ ਵਿਧਾਇਕ, ਸੰਤ ਕੁਲਵੰਤ ਰਾਮ, ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ, ਸਰਵਣ ਸਿੰਘ ਫਿਲੌਰ, ਸੰਤ ਰਾਮ ਸੇਵਕ, ਰੂਪ ਲਾਲ ਮਹੇਂ, ਮਦਨ ਜਲੰਧਰੀ, ਮਾਸਟਰ ਸੋਮ ਰਾਜ, ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਮੈਡਮ ਸੰਤੋਸ਼ ਕੁਮਾਰੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ’ਚ ਪੰਜਾਬ ਭਰ ਤੋਂ ਸੰਤ ਸਮਾਜ, ਕਲਾਕਾਰ ਤੇ ਗਾਇਕ ਪੁੱਜੇ ਹੋਏ ਸਨ।