ਕਬਜ਼ੇ ਖਾਲ੍ਹੀ ਕਰਨ ਬਦਲੇ ਮੰਗੀ ਜ਼ਮੀਨ
ਮਦਨ ਭਾਰਦਵਾਜ, ਜਲੰਧਰ : ਕਾਜ਼ੀ ਮੰਡੀ ਦੀ 120 ਫੁਟੀ ਰੋਡ 'ਤੇ ਕਬਜ਼ੇ ਖਾਲ੍ਹੀ ਕਰਨ ਬਦਲੇ ਜ਼ਮੀਨ ਦੀ ਮੰਗ ਕੀਤੀ ਹੈ। ਇਸ ਸਬੰਧੀ ਕਬਜ਼ਾਧਾਰੀਆਂ ਨੇ ਬੁੱਧਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਉਹ ਸੜਕ ਵਾਲੀ ਥਾਂ ਦਾ ਲਗਪਗ ਡੇਢ ਏਕੜ ਜ਼ਮੀਨ ਦਾ ਕਬਜ਼ਾ ਛੱਡਣ ਲਈ ਤਿਆਰ ਹਨ ਪਰ ਉਸ ਦੇ ਬਦਲੇ ਟਰੱਸਟ ਜ਼ਮੀਨ ਅਲਾਟ ਕਰੇ।
Publish Date: Wed, 21 Aug 2019 08:55 PM (IST)
Updated Date: Wed, 21 Aug 2019 08:55 PM (IST)
ਮਦਨ ਭਾਰਦਵਾਜ, ਜਲੰਧਰ : ਕਾਜ਼ੀ ਮੰਡੀ ਦੀ 120 ਫੁਟੀ ਰੋਡ 'ਤੇ ਕਬਜ਼ੇ ਖਾਲ੍ਹੀ ਕਰਨ ਬਦਲੇ ਜ਼ਮੀਨ ਦੀ ਮੰਗ ਕੀਤੀ ਹੈ। ਇਸ ਸਬੰਧੀ ਕਬਜ਼ਾਧਾਰੀਆਂ ਨੇ ਬੁੱਧਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਉਹ ਸੜਕ ਵਾਲੀ ਥਾਂ ਦਾ ਲਗਪਗ ਡੇਢ ਏਕੜ ਜ਼ਮੀਨ ਦਾ ਕਬਜ਼ਾ ਛੱਡਣ ਲਈ ਤਿਆਰ ਹਨ ਪਰ ਉਸ ਦੇ ਬਦਲੇ ਟਰੱਸਟ ਜ਼ਮੀਨ ਅਲਾਟ ਕਰੇ। ਇਸ ਸਬੰਧੀ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਇਸ ਬਾਰੇ ਸਾਰੀ ਜਾਣਕਾਰੀ ਹਾਸਲ ਕਰਨਗੇ ਤੇ ਉਸ ਮਗਰੋਂ ਹੋ ਸਕਿਆ ਤਾਂ ਉਹ ਟਰੱਸਟ 'ਚ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜਣਗੇ ਜੇ ਸਰਕਾਰ ਨੇ ਮਨਜ਼ੂਰੀ ਦਿੱਤੀ ਤਾਂ ਉਹ ਵਿਚਾਰ ਕਰਨਗੇ। ਚੇਅਰਮੈਨ ਨੇ ਕਬਜ਼ਾਧਾਰੀਆਂ ਨੂੰ ਸੋਮਵਾਰ ਮੁੜ ਟਰੱਸਟ ਦਫਤਰ ਸੱਦਿਆ ਹੈ। ਇਥੇ ਵਰਨਣਯੋਗ ਹੈ ਕਿ ਦੋਮੋਰੀਆ ਪੁਲ ਤੋਂ ਲੈ ਕੇ ਕਾਜ਼ੀ ਮੰਡੀ ਵਾਲੀ ਰੋਡ ਤਕ ਲਗਪਗ ਡੇਢ ਏਕੜ ਜ਼ਮੀਨ 'ਤੇ ਲੋਕਾਂ ਨੇ ਕਾਫੀ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਖਾਲ੍ਹੀ ਕਰਵਾਉਣ ਲਈ ਇੰਪਰੂਵਮੈਂਟ ਟਰੱਸਟ ਕਾਫੀ ਸਮੇਂ ਤੋਂ ਯਤਨ ਕਰ ਰਿਹਾ ਹੈ। ਟਰੱਸਟ ਨੇ ਰੇਲਵੇ ਦੇ ਸੈਕਿੰਡ ਐਂਟਰੀ ਗੇਟ ਲਈ ਸੜਕ ਤੋਂ ਕਬਜ਼ਾ ਖਾਲ੍ਹੀ ਕਰਵਾਉਣਾ ਹੈ।