ਮਜ਼ਦੂਰ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਮਜ਼ਦੂਰ ਜਥੇਬੰਦੀਆਂ ਨੇ ਸ਼ਾਹਕੋਟ ‘ਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Publish Date: Fri, 01 May 2026 08:04 PM (IST)
Updated Date: Fri, 01 May 2026 08:05 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਜ਼ਦੂਰ ਜਮਾਤ ਵੱਲੋਂ ਸਾਂਝੇ ਤੌਰ ‘ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਜ਼ਦੂਰਾਂ ਨੂੰ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਨੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਲੜਕੇ ਸ਼ਿਕਾਗੋ ’ਚ ਖੂਨ ਡੋਲ੍ਹਦਿਆਂ ਡਿਊਟੀ ਦਾ ਸਮਾਂ 8 ਘੰਟੇ ਤੈਅ ਕਰਵਾਇਆ। ਉਹੀ ਹੱਕ ਅੱਜ ਫਿਰ ਸਰਮਾਏਦਾਰ ਪਾਰਟੀਆਂ ਵੱਲੋਂ ਖੋਏ ਜਾ ਰਹੇ ਹਨ ਅਤੇ ਡਿਊਟੀ ਦਾ ਸਮਾਂ ਵਧਾ ਕੇ ਮਜ਼ਦੂਰ ਦੀ ਮਿਹਨਤ ਨਿਗੂਣੀ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸਾਨੂੰ ਅੱਜ ਵੀ ਉਨ੍ਹਾਂ ਮਹਾਨ ਸ਼ਹੀਦਾਂ ਦੇ ਰਾਹ ‘ਤੇ ਚੱਲਦਿਆਂ ਸੰਘਰਸ਼ਾਂ ਨੂੰ ਹੋਰ ਵੀ ਤੇਜ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ ਨੇ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਲੜਦੇ ਮਜ਼ਦੂਰਾਂ ਨੂੰ ਸਰਕਾਰਾਂ ਜੇਲ੍ਹ ਡੱਕ ਕੇ ਅੱਜ ਵੀ ਗੁਲਾਮ ਹੋਣ ਦਾ ਅਹਿਸਾਸ ਕਰਵਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਵੀ ਸਰਮਾਏਦਾਰ ਜਮਾਤ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਸਰਕਾਰਾਂ ਹਮੇਸ਼ਾ ਉਨ੍ਹਾਂ ਦੀ ਮਦਦ ਕਰਕੇ ਮਜ਼ਦੂਰਾਂ ਨੂੰ ਜੇਲ੍ਹ ਡੱਕਣ ਲਈ ਅੱਗੇ ਆ ਕੇ ਮਜ਼ਦੂਰ ਵਿਰੋਧੀ ਹੋਣ ਸਬੂਤ ਦੇ ਰਹੀਆਂ ਹਨ। ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਆਗੂ ਬੀਬੀ ਗੁਰਬਖਸ਼ ਕੌਰ ਨੇ ਬਹੁਜਨ ਕ੍ਰਿਤੀ ਸੰਘ ਦੇ ਸੰਚਾਲਕ ਸ਼ਿੰਦਰ ਪਾਲ ਸਹੋਤਾ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਸਹੋਤਾ, ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਆਗੂ ਬੀਬੀ ਗੁਰਬਖਸ਼ ਕੌਰ, ਬਹੁਜਨ ਕ੍ਰਿਤੀ ਸੰਘ ਦੇ ਸੰਚਾਲਕ ਸ਼ਿੰਦਰ ਪਾਲ ਸਹੋਤਾ, ਤਾਰਾ ਸਿੰਘ ਥੰਮੂਵਾਲ, ਜੋਗਿੰਦਰ ਸਿੰਘ ਬਿੱਲੀ ਚੁਹਾਰਮ, ਕਰਨੈਲ ਸਿੰਘ ਤਲਵੰਡੀ ਮਾਧੋ, ਗੁਰਮੀਤ ਸਿੰਘ ਸ਼ਾਹਕੋਟ, ਕਾਮਰੇਡ ਮੱਖਣ ਸਿੰਘ ਸ਼ਾਹਕੋਟ, ਤਰਸੇਮ ਸਿੰਘ ਮੀਏਂਵਾਲ, ਸੁਖਦੇਵ ਸਿੰਘ ਮੀਏਂਵਾਲ, ਵਿਜੇ ਮੀਏਂਵਾਲ, ਕੇਵਲ ਸਿੰਘ ਕੋਟਲੀ ਗਾਜਰਾਂ, ਜਗੀਰ ਸਿੰਘ ਕੋਟਲੀ, ਸੰਤੋਖ ਸਿੰਘ ਸਿੰਧੜ ਆਦਿ ਵੀ ਹਾਜ਼ਰ ਸਨ।