ਦਰਸ਼ਨ ਅਕੈਡਮੀ ’ਚ ਮਨਾਇਆ ਮਜ਼ਦੂਰ ਦਿਹਾੜਾ
ਦਰਸ਼ਨ ਅਕੈਡਮੀ ’ਚ ਬਹੁਤ ਧੂਮਧਾਮ ਨਾਲ ਮਨਾਇਆ ਮਜ਼ਦੂਰ ਦਿਵਸ
Publish Date: Thu, 30 Apr 2026 06:20 PM (IST)
Updated Date: Thu, 30 Apr 2026 06:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕੈਡਮੀ ਸਕੂਲ ’ਚ ਮਜ਼ਦੂਰ ਦਿਹਾੜਾ ਮਨਾਇਆ ਗਿਆ, ਜਿਸ ’ਚ ਸਕੂਲ ਦੇ ਸਾਰੇ ਸਹਾਇਕ ਸਟਾਫ ਨੂੰ ਤੋਹਫ਼ੇ ਸਨਮਾਨ ਦੇ ਕੇ ਨਿਵਾਜਿਆ ਗਿਆ। ਸਵੇਰ ਦੀ ਸਭਾ ’ਚ ਸਭ ਤੋਂ ਪਹਿਲਾਂ ਪ੍ਰਾਰਥਨਾ ਹੋਈ ਉਸ ਤੋਂ ਬਾਅਦ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਜ਼ਦੂਰ ਦਿਹਾੜੇ ਮੌਕੇ ’ਤੇ ਭਾਸ਼ਣ ਕਵਿਤਾਵਾਂ ਤੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਸਭ ਤੋਂ ਦਿਲਕਸ਼ ਪੇਸ਼ਕਾਰੀ ਰੋਲ ਪਲੇਅ ਰਿਹਾ ਜੋ ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਬਾਖ਼ੂਬੀ ਢੰਗ ਨਾਲ ਨਿਭਾਇਆ ਗਿਆ, ਜਿਸ ’ਚ ਮਜ਼ਦੂਰ ਵਰਗ ਤੇ ਮਾਲਕ ਵਰਗ ’ਚ ਸੰਘਰਸ਼ ਦਿਖਾ ਕੇ ਮਜ਼ਦੂਰ ਵਰਗ ਦੀ ਜਿੱਤ ਹੁੰਦੀ ਦਿਖਾਈ ਗਈ ਤੇ ਸਾਰੇ ਮਜ਼ਦੂਰਾਂ ਨੂੰ ਆਪਣੇ ਬਣਦੇ ਹੱਕ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਸਹਾਇਕ ਵਰਗ ਦੀ ਬਹੁਤ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਸਕੂਲ ਸਹਾਇਕ ਸਟਾਫ ਦੇ ਯੋਗਦਾਨ ਨਾਲ ਹੀ ਸਕੂਲ ’ਚ ਸਾਰੇ ਕੰਮ ਸਹੀ ਢੰਗ ਨਾਲ ਚੱਲਦੇ ਹਨ ਤੇ ਉਨ੍ਹਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ।