ਸੰਤ ਜੂਡਸ ਕਾਨਵੈਂਟ ਸਕੂਲ ’ਚ ਦੱਸੀ ਕਿਰਤ ਦੀ ਮਹੱਤਤਾ
ਸੰਤ ਜੂਡਸ ਕੌਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
Publish Date: Fri, 01 May 2026 07:17 PM (IST)
Updated Date: Fri, 01 May 2026 07:20 PM (IST)
-ਸਹਾਇਕ ਸਟਾਫ਼ ਦੀ ਮਿਹਨਤ ਦਾ ਕੀਤਾ ਸਨਮਾਨ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੰਤ ਜੂਡਸ ਕਾਨਵੈਂਟ ਸਕੂਲ, ਸ਼ਾਹਕੋਟ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਅਸੈਂਬਲੀ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਭੰਗੜੇ ਤੇ ਪ੍ਰਭਾਵਸ਼ਾਲੀ ਨਾਟਕ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਹੋਰਨਾਂ ਜਮਾਤਾਂ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਗਤੀਵਿਧੀਆਂ ਰਾਹੀਂ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ। ਸਕੂਲ ਦੇ ਡਾਇਰੈਕਟਰ ਫਾਦਰ ਵਰਗੀਸ, ਪ੍ਰਿੰਸੀਪਲ ਸਿਸਟਰ ਵਿਨਾਇਆ ਤੇ ਸਮੂਹ ਅਧਿਆਪਕ ਵੱਲੋਂ ਸਕੂਲ ਦੇ ਸਹਾਇਕ ਮੁਲਾਜ਼ਮਾਂ ਦੀ ਮਿਹਨਤ ਤੇ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਫਾਦਰ ਵਰਗੀਸ ਅਮਤੇ ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਆਪਣੇ ਸੰਬੋਧਨ ਦੌਰਾਨ ਹਰ ਤਰ੍ਹਾਂ ਦੇ ਕੰਮ ਤੇ ਕਿਰਤ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਦੇ ਹਰ ਵਰਗ ਦੇ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ।