ਧਾਰਮਿਕ ਕੰਮਾਂ ’ਚ ਸਹਿਯੋਗ ਲਈ ਮਹੰਤ ਕਮਲੇਸ਼ ਸਨਮਾਨਿਤ
ਕੁੰਦਨ ਲਾਲ ਦੁਸਹਿਰਾ ਕਮੇਟੀ ਵੱਲੋਂ ਮਹੰਤ ਕਮਲੇਸ਼ ਨੂੰ ਧਾਰਮਿਕ ਕੰਮਾਂ ’ਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ
Publish Date: Sat, 13 Dec 2025 09:45 PM (IST)
Updated Date: Sat, 13 Dec 2025 09:48 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ-ਖਾਸ : ਸਥਾਨਕ ਸ਼੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਲੋਹੀਆਂ ਦੇ ਮੈਂਬਰਾਂ ਵੱਲੋਂ ਮਹੰਤ ਕਮਲੇਸ਼ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ ਕਾਰਜਾਂ ’ਚ ਸਹਿਯੋਗ ਕਰਨ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਦੁਸਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਉਮੀਦ ਪ੍ਰਗਟਾਈ ਗਈ ਕਿ ਮਹੰਤ ਕਮਲੇਸ਼ ਜੀ ਪਹਿਲਾਂ ਦੀ ਤਰ੍ਹਾਂ ਹੀ ਧਾਰਮਿਕ ਕੰਮਾਂ ’ਚ ਸਾਰੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ’ਤੇ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਕਾਕਾ ਸੱਦੀ, ਅਮਿਤ ਰਤਨ ਚੇਅਰਮੈਨ, ਡਾ ਅਨਿਲ ਕੋਸ਼ਲ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤੀ, ਸੂਰਜ ਵਰਮਾ, ਸੁਭਾਸ਼ ਸੱਦੀ, ਸੰਜੀਵ ਵਰਮਾ, ਟਿੰਕੂ ਮੁਸਤਾਬਾਦ, ਜਸਵੀਰ ਕਾਲਾ ਤੇ ਹੋਰ ਮੈਂਬਰ ਵੀ ਮੌਜੂਦ ਸਨ।