ਪਿੰਡ ਤੇਹਿੰਗ ਦੇ ਜੌਹਲ ਬਣੇ ਲਾਰਡ ਮੇਅਰ
ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ
Publish Date: Fri, 15 May 2026 07:58 PM (IST)
Updated Date: Fri, 15 May 2026 08:00 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਜ ਫਿਲੌਰ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂਕੇ ਦੇ ਸ਼ਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਵਰ ਸਿੰਘ ਮਸਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਦੇ ਲੜਕੇ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂਕੇ ਦੇ ਸ਼ਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਉਹ ਇਕ ਸਾਬਤ ਸੂਰਤ ਗੁਰਸਿੱਖ ਹਨ। ਉਨ੍ਹਾਂ ਦੇ ਪਿੰਡ ਤੇਹਿੰਗ ਤੇ ਮਸਾਣੀ ’ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।