ਮਹਿੰਗੇ ਸਿਲੰਡਰ ਖ਼ਿਲਾਫ਼ ਕਾਂਗਰਸੀਆਂ ਨੇ ਪ੍ਰਗਟਾਇਆ ਰੋਸ
ਜਾਸ, ਜਲੰਧਰ : ਜ਼ਿਲ੍ਹਾਂ
Publish Date: Tue, 05 May 2026 11:57 PM (IST)
Updated Date: Tue, 05 May 2026 11:59 PM (IST)
ਜਾਸ, ਜਲੰਧਰ : ਜ਼ਿਲ੍ਹਾਂ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਣ ਖ਼ਿਲਾਫ਼ ਕੇਂਦਰ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕੀਤਾ। ਕਾਂਗਰਸ ਦੇ ਕਾਰਕੁੰਨਾਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਲਗਪਗ 993 ਰੁਪਏ ਵਧਾ ਕੇ ਜਨਤਾ ਨਾਲ ਧੋਖਾ ਕੀਤਾ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜਿੰਦਰ ਬੇਰੀ, ਦਿਹਾਤੀ ਪ੍ਰਧਾਨ ਵਿਧਾਇਕ ਹਰਦੇਵ ਸਿੰਘ ਲਾਡੀ, ਵਿਧਾਇਕ ਬਾਵਾ ਹੈਨਰੀ, ਸੁਖਵਿੰਦਰ ਕੋਟਲੀ, ਸੁਰਿੰਦਰ ਕੌਰ, ਡਾ. ਨਵਜੋਤ ਦਾਹੀਆ, ਰਾਜਿੰਦਰ ਸਿੰਘ, ਚੌਧਰੀ ਸੁਰਿੰਦਰ ਸਿੰਘ, ਡਾ. ਜਸਲੀਨ ਸੇਠੀ, ਵਿਪਨ ਕੁਮਾਰ, ਰਾਜਨ ਸ਼ਾਰਦਾ, ਪ੍ਰਭਦਿਆਲ ਭਗਤ, ਪਰਮਜੀਤ ਬਲ, ਪ੍ਰੇਮ ਪਾਲ ਡੁਮੇਲੀ, ਵਿੱਕੀ ਆਬਾਦਪੁਰਾ, ਸਤਪਾਲ ਮੀਕਾ, ਰਵਿੰਦਰ ਸਿੰਘ ਲਾਡੀ, ਜਗਦੀਪ ਸੋਨੂ ਸੰਧਰ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਸਮੇਤ ਹੋਰ ਹਾਜ਼ਰ ਸਨ।