ਕੇਪੀਐੱਸ ਬਾਲ ਭਾਰਤੀ ਸਕੂਲ ਦੇ ਵਿਦਿਆਰਥੀ ਛਾਏ
ਕੇਪੀਐੱਸ ਬਾਲ ਭਾਰਤੀ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਵਿੱਚ ਮਾਰੀਆਂ ਮੱਲਾਂ
Publish Date: Fri, 15 May 2026 07:44 PM (IST)
Updated Date: Fri, 15 May 2026 07:45 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਕੇ ਪੀ ਐੱਸ ਬਾਲ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਚੂਹੜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ । ਪ੍ਰਧਾਨ ਸੰਜੇ ਸਾਹੀ ਤੇ ਪ੍ਰਿੰਸੀਪਲ ਪ੍ਰਵੀਨ ਛਾਬੜਾ ਨੇ ਦੱਸਿਆ ਕਿ ਸਕੂਲ ਵਿੱਚ ਕਾਮਰਸ ਅਤੇ ਆਰਟਸ ਗਰੁੱਪ ਵਿਚ 44 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ। ਸਾਰੇ ਬੱਚਿਆਂ ਨੇ ਪਹਿਲੇ ਦਰਜੇ ਵਿਚ ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਾਮਰਸ ਗਰੁੱਪ ਵਿੱਚੋਂ ਪਹਿਲਾ ਸਥਾਨ ਨਿਧੀ 477/500 (95.4%),ਦੂਜਾ ਸਥਾਨ ਮਨਪ੍ਰੀਤ ਸਿੰਘ 476/500 (95.2%), ਤੀਜਾ ਸਥਾਨ ਨੇਹਾ 469/500 (93.8%) ਅਤੇ ਚੌਥੇ ਸਥਾਨ ਤੇ ਨਵਪ੍ਰੀਤ ਕੌਰ ਨੇ 467/500 (93.4%) ਅੰਕ ਹਾਸਲ ਕਰਕੇ ਨਾਮ ਕਮਾਇਆ ਹੈ। ਆਰਟਸ ਗਰੁੱਪ ਵਿੱਚੋ ਪਹਿਲਾ ਸਥਾਨ ਸਿਮਰਨਜੀਤ ਕੌਰ ਨੇ 428/500 (85%,) ਦੂਜਾ ਸਥਾਨ ਨਿਹਾਰਿਕਾ ਸ਼ਰਮਾ ਨੇ 415/500 (83%,) ਤੀਜਾ ਸਥਾਨ ਜਸ਼ਨਦੀਪ ਬਾਵਾ ਨੇ 410/500 ਹਾਸਲ ਕੀਤਾ ਹੈ । ਪ੍ਰਿੰਸੀਪਲ ਪ੍ਰਵੀਨ ਛਾਬੜਾ ਵਲੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਨੋਦ ਗੌਤਮ, ਨਵਪ੍ਰੀਤ ਸਿੰਘ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।