ਕੇਐੱਮਵੀ ਦੀਆਂ ਵਿਦਿਆਰਥਣਾ ਨੇ ਸਫਲਤਾ ਦਾ ਲਹਿਰਾਇਆ ਝੰਡਾ
ਕੇਐੱਮਵੀ ਦੀਆਂ ਵਿਦਿਆਰਥਣਾ ਨੇ ਸਫਲਤਾ ਦਾ ਲਹਿਰਾਇਆ ਝੰਡਾ
Publish Date: Thu, 14 May 2026 08:12 PM (IST)
Updated Date: Thu, 14 May 2026 08:15 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਾਇਰੈਕਟਰ ਪ੍ਰੋ. ਡਾ. ਆਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਮੈਰਿਟ ਲਿਸਟ ਵਿੱਚ 193 ਵਿਦਿਆਰਥਣਾਂ ਨੇ ਥਾਂ ਪੱਕੀ ਕੀਤੀ। ਜਿਨ੍ਹਾਂ ਵਿੱਚੋਂ 193 ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਪ੍ਰਾਪਤ ਕੀਤੀ ਹੈ। 40 ਤੋਂ ਵੱਧ ਵਿਦਿਆਰਥਣਾਂ ਨੇ 80% ਤੋਂ ਵੱਧ ਅੰਕ ਹਾਸਲ ਕੀਤੇ। ਕਈ ਵਿਦਿਆਰਥੀਆਂ ਨੇ ਅੰਗਰੇਜ਼ੀ, ਕੰਪਿਊਟਰ ਸਾਇੰਸ, ਬਾਇਓਲੋਜੀ, ਫਿਜ਼ੀਕਲ ਐਜੂਕੇਸ਼ਨ, ਡਰਾਇੰਗ ਅਤੇ ਪੇਂਟਿੰਗ ਵਰਗੇ ਵਿਸ਼ਿਆਂ ’ਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਵੱਖ-ਵੱਖ ਸਟ੍ਰੀਮਾਂ ਵਿੱਚ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਰਜ ਕੀਤਾ ਹੈ। ਆਰਟਸ ਸਟ੍ਰੀਮ ਵਿੱਚ ਗੁਰਸਿਮਰਨ ਨੇ 93.2% ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਮਰਸ ਸਟ੍ਰੀਮ ਵਿੱਚ 90.6% ਅੰਕਾਂ ਹਾਸਲ ਕਰਕੇ ਮੋਹਰੀ, ਮੈਡੀਕਲ ਸਟ੍ਰੀਮ ਵਿੱਚ ਦੀਪਾਂਜਲੀ ਨੇ 88.4% ਅੰਕ ਪ੍ਰਾਪਤ ਕੀਤੇ ਅਤੇ ਨਾਨ-ਮੈਡੀਕਲ ਸਟ੍ਰੀਮ ਵਿੱਚ ਨਿਹਾਰਿਕਾ ਮੈਨੀ ਨੇ 85.2% ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਡਾਇਰੈਕਟਰ ਪ੍ਰੋ. ਡਾ. ਆਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।