ਕੇਐੱਮਵੀ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ
ਕੇਐੱਮਵੀ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ
Publish Date: Sun, 10 May 2026 06:51 PM (IST)
Updated Date: Mon, 11 May 2026 04:09 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਦੀਆਂ ਹੋਮ ਸਾਇੰਸ, ਨਿਊਟ੍ਰੀਸ਼ਨ ਤੇ ਡਾਇਟੈਟਿਕਸ ਵਿਭਾਗ ਵੱਲੋਂ ਰਵਾਇਤੀ, ਕੱਪੜਾ ਉਤਪਾਦਨ ਤੇ ਬੁਣਾਈ ਦੀ ਪ੍ਰਥਾਵਾਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨ ਲਈ ਦਰੀ ਬੁਣਾਈ ਯੂਨਿਟ ਵਿਚ ਵਿਦਿਅਕ ਉਦਯੋਗਿਕ ਦੌਰਾ ਕੀਤਾ ਗਿਆ। ਵਿਦਿਆਰਥੀਆਂ ਨੇ ਮਸੀਨਰੀ ਬੁਣਾਈ ਤੋਂ ਇਲਾਵਾ ਹੱਥ-ਖੱਡੀਆਂ ਦੇ ਨਾਲ-ਨਾਲ ਮਸ਼ੀਨ ਖੱਡੀਆਂ ਰਾਹੀਂ ਬੁਣਾਈ ਦੇ ਪ੍ਰਦਰਸ਼ਨ ਨੇ ਕੱਪੜਾ ਡਿਜ਼ਾਈਨ ਵਿੱਚ ਗੁੰਝਲਦਾਰ ਪੈਟਰਨ ਵਿਕਾਸ ਦੇ ਪ੍ਰਤੀ ਉਨ੍ਹਾਂਦੀ ਸਮਝ ਨੂੰ ਵਧਾਇਆ। ਵਿਦਿਆਰਥੀਆਂ ਨੇ ਸਿੱਖਿਆ ਕਿ ਧਾਗਿਆਂ ਨੂੰ ਕਿਵੇਂ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਟਿਕਾਊ ਤੇ ਸੁਹਜ ਪੱਖੋਂ ਆਕਰਸ਼ਕ ਦਰੀਆਂ ਬਣਾਉਣ ਵਿੱਚ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਸ ਦੌਰੇ ਨੇ ਵਿਹਾਰਕ ਅਨੁਭਵ ਪ੍ਰਦਾਨ ਕਰਨ ਅਤੇ ਸਿਧਾਂਤ ਤੇ ਅਸਲ ਦੁਨੀਆ ਦੇ ਪ੍ਰਯੋਗਾਂ ਵਿਚਕਾਰ ਦੂਰੀ ਨੂੰ ਖ਼ਤਮ ਕਰਨ ਦੇ ਆਪਣੇ ਉਦੇਸ਼ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।