ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਪੂਰਾ ਕੀਤਾ ਕੋਰਸ
ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ‘ਮਾਸਟਰਿੰਗ ਐਡਵਾਂਸਡ ਐਕਸਲ ਵਿਦ ਏ ਆਈ’ ਕੋਰਸ ਕੀਤਾ ਪੂਰਾ
Publish Date: Fri, 15 May 2026 08:06 PM (IST)
Updated Date: Fri, 15 May 2026 08:06 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਦੇ ਨਾਲ ਏਕੀਕ੍ਰਿਤ ਐਡਵਾਂਸਡ ਐਕਸਲ ਵਿਸ਼ੇਸ਼ਤਾਵਾਂ ਬਾਰੇ ਵਿਦਿਆਰਥਣਾਂ ਦੇ ਗਿਆਨ ਨੂੰ ਵਧਾਉਣਾ ਲਈ ਕੰਨਿਆ ਮਹਾਵਿਦਿਆਲਿਆ ਦੇ ਪੀਜੀ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਵਿਭਾਗ ਦੀਆਂ ਵਿਦਿਆਰਥਣਾਂ ਨੇ ਸਕਿਲੈਕਟਿਡ ਦੇ ਸਹਿਯੋਗ ਨਾਲ ‘ਮਾਸਟਰਿੰਗ ਐਡਵਾਂਸਡ ਐਕਸਲ ਵਿਦ ਏਆਈ’ ਕੋਰਸ ਪੂਰਾ ਕੀਤਾ ਹੈ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਇਹ ਕੋਰਸ ਉਤਪਾਦਕਤਾ ’ਚ ਸੁਧਾਰ, ਦੁਹਰਾਉਣ ਵਾਲੇ ਕੰਮਾਂ ਨੂੰ ਆਟੋਮੇਸ਼ਨ ਕਰਨ, ਡਾਟਾ ਵਿਸ਼ਲੇਸ਼ਣ ਤੇ ਰਿਪੋਰਟਿੰਗ ਲਈ ਏਆਈ-ਸੰਚਾਲਿਤ ਤਕਨੀਕਾਂ ਦੀ ਵਰਤੋਂ 'ਤੇ ਕੇਂਦਰਿਤ ਸੀ। ਵਿਦਿਆਰਥਣਾਂ ਨੂੰ ਰਿਪੋਰਟ ਤਿਆਰ ਕਰਨ ਤੇ ਡੈਸ਼ਬੋਰਡ ਨਿਰਮਾਣ ਵਿੱਚ ਕੁਸ਼ਲਤਾ ਵਧਾਉਣ ਲਈ ਡਾਟਾ ਵਿਸ਼ਲੇਸ਼ਣ ਤੇ ਆਟੋਮੇਸ਼ਨ ਤਕਨੀਕਾਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਸਿਖਲਾਈ ਨੂੰ ਪੂਰਾ ਕਰਨ ਉਪਰੰਤ ਸਰਟੀਫਿਕੇਟ ਵੰਡੇ ਗਏ।