ਕੇਐੱਮਵੀ ਦੀ ਵਿਦਿਆਰਥਣ ਨੇ ਜਿੱਤੇ ਮੈਡਲ
ਕੰਨਿਆ ਮਹਾਂਵਿਦਿਆਲਿਆ ਦੀ ਵਿਦਿਆਰਥਣ ਨਵਦੀਪ ਕੌਰ ਨੇ ਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨ ’ਚ ਮੱਲਾਂ ਮਾਰੀਆਂ ਹਨ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਵਿਦਿਆਰਥਣ ਨੇ ਮੁਕਾਬਲੇਬਾਜ਼ੀ ’ਚ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ 16ਵੀਂ ਨਾਰਥ ਜ਼ੋਨ ਸੌਫਟਬਾਲ ਚੈਂਪੀਅਨਸ਼ਿਪ ਵਿੱਚ ਵੱਕਾਰੀ ਗੋਲਡ ਮੈਡਲ ਆਪਣੇ ਨਾਮ ਕੀਤਾ।
Publish Date: Tue, 26 May 2026 07:58 PM (IST)
Updated Date: Tue, 26 May 2026 08:01 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਂਵਿਦਿਆਲਿਆ ਦੀ ਵਿਦਿਆਰਥਣ ਨਵਦੀਪ ਕੌਰ ਨੇ ਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨ ’ਚ ਮੱਲਾਂ ਮਾਰੀਆਂ ਹਨ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਵਿਦਿਆਰਥਣ ਨੇ ਮੁਕਾਬਲੇਬਾਜ਼ੀ ’ਚ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ 16ਵੀਂ ਨਾਰਥ ਜ਼ੋਨ ਸੌਫਟਬਾਲ ਚੈਂਪੀਅਨਸ਼ਿਪ ਵਿੱਚ ਵੱਕਾਰੀ ਗੋਲਡ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਕਰਵਾਈ 46ਵੀਂ ਸੀਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਮੈਡਲ ਹਾਸਲ ਕੀਤਾ। ਸ਼ਾਨਦਾਰ ਖੇਡ ਲਈ ਮੈਨ ਆਫ਼ ਦਿ ਮੈਚ ਦੇ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਇਸ ਬਿਹਤਰੀਨ ਪ੍ਰਦਰਸ਼ਨ ਨੂੰ ਪੱਛਮੀ ਬੰਗਾਲ ਦੇ ਦੱਤਪੁਲੀਆ ਵਿੱਚ ਕਰਵਾਈ 47ਵੀਂ ਸੀਨੀਅਰ ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਵੀ ਜਾਰੀ ਰੱਖਿਆ ਅਤੇ ਇੱਕ ਹੋਰ ਚਾਂਦੀ ਦਾ ਮੈਡਲ ਦੇਸ਼ ਦੇ ਨਾਂ ਕੀਤਾ। ਉਨ੍ਹਾਂ ਦਾ ਇਹ ਸ਼ਾਨਦਾਰ ਸਫ਼ਰ ਗਾਜ਼ੀਆਬਾਦ, ਉੱਤਰ ਪ੍ਰਦੇਸ਼ ’ਚ ਬੇਹੱਦ ਮੁਕਾਬਲੇਬਾਜ਼ੀ ਵਾਲੀ 15ਵੀਂ ਫੈਡਰੇਸ਼ਨ ਕੱਪ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ ’ਚ ਵੀ ਜਾਰੀ ਰਿਹਾ, ਜਿੱਥੇ ਉਨ੍ਹਾਂ ਨੇ ਇਕ ਹੋਰ ਚਾਂਦੀ ਦਾ ਮੈਡਲ ਆਪਣੀ ਝੋਲੀ ’ਚ ਪਾਇਆ । ਇਸ ਤੋਂ ਬਾਅਦ ਅਮਰਾਵਤੀ, ਮਹਾਰਾਸ਼ਟਰ ’ਚ ਕਰਵਾਈ ਆਲ-ਇੰਡੀਆ ਇੰਟਰ-ਯੂਨੀਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ’ਚ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਸਫ਼ਰ ਤਹਿ ਕੀਤਾ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਨਵਦੀਪ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਰਾਜ ਪੱਧਰੀ ਜਿੱਤਾਂ ਤੇ ਵਧਾਈ ਦਿੱਤੀ। ਡਾਇਰੈਕਟਰ ਨੇ ਸਰੀਰਕ ਸਿੱਖਿਆ ਵਿਭਾਗ, ਵਿਸ਼ੇਸ਼ ਤੌਰ ਤੇ ਡਾ. ਦਵਿੰਦਰ, ਅਮਨਦੀਪ ਕੌਰ ਤੇ ਟੀਮ ਦੇ ਕੋਚ ਫਿਲਿਪ ਚੌਹਾਨ ਦੇ ਅਣਥੱਕ ਯਤਨਾਂ ਤੇ ਰਣਨੀਤਿਕ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।