ਐੱਨਸੀਸੀ ਕੈਡੇਟ ਨੇ ਵਧਾਇਆ ਕੇਐੱਮਵੀ ਦਾ ਮਾਣ
ਕੇਐੱਮਵੀ ਦੀ ਵਿਦਿਆਰਥਣ ਐੱਨਸੀਸੀ ਕੈਡੇਟ ਚੈਂਪੀਅਨਸ਼ਿਪ ’ਚ ਚਮਕੀ
Publish Date: Fri, 24 Apr 2026 07:12 PM (IST)
Updated Date: Fri, 24 Apr 2026 07:16 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀ ਐੱਨਸੀਸੀ ਕੈਡੇਟ ਪਲਕਪ੍ਰੀਤ ਕੌਰ ਨੇ ਰੋਪੜ ਸਥਿਤ ਐੱਨਸੀਸੀ ਟ੍ਰੇਨਿੰਗ ਅਕੈਡਮੀ ’ਚ ਕਰਵਾਈ ਇੰਟਰ ਗਰੁੱਪ ਸ਼ੂਟਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਕੈਡੇਟ ਨੇ ਦੋ ਸਿਖਲਾਈ ਪੜਾਵਾਂ ਦੌਰਾਨ 12 ਪੰਜਾਬ ਐੱਨਸੀਸੀ ਬਟਾਲੀਅਨ, ਹੁਸ਼ਿਆਰਪੁਰ ਦੇ ਅਧੀਨ ਹਿੱਸਾ ਲਿਆ। ਅਨੁਸ਼ਾਸਨ ਤੇ ਉੱਤਮਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸਨੇ ਇੰਟਰ-ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਐੱਨਸੀਸੀ ’ਚ ਉਸ ਦੀ ਸਖ਼ਤ ਮਿਹਨਤ, ਵਚਨਬੱਧਤਾ ਤੇ ਕਾਲਜ ਦੀ ਮਿਸਾਲੀ ਪ੍ਰਤੀਨਿਧਤਾ ਦੀ ਸ਼ਲਾਘਾ ਕੀਤੀ। ਡਾ. ਦਿਵੇਦੀ ਨੇ ਲੀਡਰਸ਼ਿਪ ਦੀ ਮਜ਼ਬੂਤ ਮਿਸਾਲ ਪੇਸ਼ ਕਰਨ ਤੇ ਨੌਜਵਾਨ ਔਰਤਾਂ ਨੂੰ ਐੱਨਸੀਸੀ ਗਤੀਵਿਧੀਆਂ ’ਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰਨ ਲਈ ਉਸ ਦੀ ਪ੍ਰਸ਼ੰਸਾ ਕੀਤੀ।