ਕੇਐੱਮਵੀ ਦੀਆਂ ਸਾਫਟਬਾਲ ਖਿਡਾਰਨਾਂ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ
ਕੇਐੱਮਵੀ ਦੀਆਂ ਸਾਫਟਬਾਲ ਖਿਡਾਰਣਾਂ ਨੇ ਰਜਤ ਤਗਮਾ ਹਾਸਲ ਕੀਤਾ
Publish Date: Tue, 19 May 2026 06:59 PM (IST)
Updated Date: Wed, 20 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤ ਦੀ ਵਿਰਾਸਤ ਤੇ ਖੁਦਮੁਖਤਿਆਰ ਸੰਸਥਾ ਕੰਨਿਆ ਮਹਾਵਿਦਿਆਲਿਆ ਦੀ ਸਾਫਟਬਾਲ ਟੀਮ ਨੇ ਆਂਧਰਾ ਪ੍ਰਦੇਸ਼ ਦੇ ਭੀਮੁਨੀਪਟਨਮ, ਵਿਸ਼ਾਖਾਪਟਨਮ ’ਚ ਕਰਵਾਈ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਪ੍ਰਤਿਸ਼ਠਿਤ 11ਵੀਂ ਇੰਟਰ-ਜ਼ੋਨਲ ਸੀਨੀਅਰ ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ 2026-27 ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਹਾਸਲ ਕਰ ਕੇ ਸੰਸਥਾ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਨਿਰਦੇਸ਼ਿਕਾ ਪ੍ਰੋ. ਡਾ. ਆਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਦੇਸ਼ ਭਰ ਦੀਆਂ ਟੀਮਾਂ ਵਿਚਕਾਰ ਮੁਕਾਬਲੇ ’ਚ ਟੀਮ ਦੀ ਨੁਮਾਇੰਦਗੀ ਕਰਦਿਆਂ ਈਸ਼ਿਕਾ, ਸ਼ਰਨਜੀਤ ਕੌਰ, ਅਨੁਬੀਰ ਕੌਰ, ਸੰਜਨਾ ਸ਼ਰਮਾ ਤੇ ਰਵੀਨਾ ਨੇ ਮੈਦਾਨ ’ਚ ਸ਼ਾਨਦਾਰ ਖੇਡ ਭਾਵਨਾ, ਰਣਨੀਤਿਕ ਹੁਨਰ ਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਖਿਡਾਰਨਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੇਐੱਮਵੀ ਸਦਾ ਹੀ ਵਿਦਿਆਰਥਣਾਂ ਨੂੰ ਖੇਡਾਂ ’ਚ ਮੁਹਾਰਤ ਹਾਸਲ ਕਰਨ ਲਈ ਆਧੁਨਿਕ ਖੇਡ ਸਹੂਲਤਾਂ, ਆਰਥਿਕ ਸਹਿਯੋਗ ਤੇ ਪ੍ਰੇਰਣਾਦਾਇਕ ਵਾਤਾਵਰਣ ਪ੍ਰਦਾਨ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰਨਾਂ ਨੇ ਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ ਹੋਰ ਲੜਕੀਆਂ ਲਈ ਪ੍ਰੇਰਣਾਸਰੋਤ ਬਣਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਮ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਕੋਚ ਫਿਲਿਪ ਚੌਹਾਨ ਦੀ ਟ੍ਰੇਨਿੰਗ ਤੇ ਮਾਰਗਦਰਸ਼ਨ ਦੇ ਨਾਲ-ਨਾਲ ਡਾ. ਦਵਿੰਦਰ ਸਿੰਘ ਤੇ ਅਮਨਦੀਪ ਕੌਰ ਦੇ ਨਿਰੰਤਰ ਸਹਿਯੋਗ ਤੇ ਪ੍ਰੇਰਣਾ ਨੂੰ ਜਾਂਦਾ ਹੈ।