ਕੌਮੀ ਗਣਿਤ ਕਾਨਫਰੰਸ ’ਚ ਚਮਕੀ ਕੇਐੱਮਵੀ ਦੀ ਸਕਾਲਰ
ਕੇਐੱਮਵੀ ਦੀ ਸਕਾਲਰ ਅਰੁਣਾਚਲ ਪ੍ਰਦੇਸ਼ ’ਚ ਰਾਸ਼ਟਰੀ ਮੈਥੇਮੈਟਿਕਸ ਕਾਨਫਰੰਸ ’ਚ ਚਮਕੀ
Publish Date: Wed, 29 Apr 2026 08:29 PM (IST)
Updated Date: Wed, 29 Apr 2026 08:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੀ ਐੱਮਐੱਸਸੀ ਗਣਿਤ ਸਮੈਸਟਰ ਦੀ ਵਿਦਿਆਰਥਣ ਹਿਮਾਨੀ ਨੇ ਅਰੁਣਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ‘ਮੈਥੇਮੈਟਿਕਸ ਸਾਇੰਸਿਜ਼ ਵਿੱਚ ਸਮਕਾਲੀ ਰੁਝਾਨਾਂ ਵਿਸ਼ੇ ਤੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਵਿੱਚ ਸੰਸਥਾ ਦੀ ਨੁਮਾਇੰਦਗੀ ਕੀਤੀ। ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਦੀ ਇਕਲੌਤੀ ਵਿਦਿਆਰਥਣ ਇਸ ਵੱਕਾਰੀ ਕਾਨਫਰੰਸ ਲਈ ਚੁਣੀ ਗਈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੂੰ ਕੰਪਾਰਟਮੈਂਟਲ ਮਾਡਲਜ਼ ਇਨ ਐਪੀਡੇਮਿਓਲੋਜੀ: ਏ ਕੰਪੇਰੇਟਿਵ ਸਟੱਡੀ ਫ੍ਰੌਮ ਸਸਕੈਪੀਟਬਲ-ਇਨਫੈਕਸ਼ੀਅਸ-ਰਿਕਵਰਡ ਟੂ ਮਾਡਲਜ਼ ਵਿਦ ਡਿਲੇਜ਼ ਦਾ ਵਿਸ਼ਾ ਮਿਲਿਆ ਸੀ। ਡਾਇਰੈਕਟਰ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਨੇ ਹਿਮਾਨੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਇਸ ਦਾ ਸਿਹਰਾ ਵਿਦਿਆਰਥਣ ਦੀ ਮਿਹਨਤ ਅਤੇ ਖੋਜ ਪ੍ਰਤੀ ਵਚਨਬੱਧਤਾ ਨੂੰ ਦਿੱਤਾ। ਉਨ੍ਹਾਂ ਪੀਜੀ ਗਣਿਤ ਵਿਭਾਗ ਦੇ ਫੈਕਲਟੀ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ।