ਕੇਐੱਮਵੀ ਨੇ ਵਾਤਾਵਰਣ ਚੁਣੌਤੀਆਂ ਬਾਰੇ ਅੰਤਰਰਾਸ਼ਟਰੀ ਸੈਸ਼ਨ ’ਚ ਲਿਆ ਹਿੱਸਾ
ਕੇਐੱਮਵੀ ਨੇ ਵਾਤਾਵਰਣ ਚੁਣੌਤੀਆਂ ਬਾਰੇ ਅੰਤਰਰਾਸ਼ਟਰੀ ਸੈਸ਼ਨ ’ਚ ਲਿਆ ਹਿੱਸਾ
Publish Date: Mon, 27 Apr 2026 06:46 PM (IST)
Updated Date: Mon, 27 Apr 2026 06:49 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਕੇਐੱਮਵੀ ਦੇ ਪੋਸਟ ਗ੍ਰੈਜੂਏਟ ਜ਼ੂਲੋਜੀ ਵਿਭਾਗ ਵੱਲੋਂ ਵੱਧ ਰਹੇ ਪ੍ਰਦੂਸ਼ਣ ਕਾਰਨ ਵੱਧ ਰਹੀਆਂ ਵਾਤਾਵਰਣ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਖੋਜ ਦ੍ਰਿਸ਼ਟੀਕੋਣਾਂ ਦੀ ਜਾਣਕਾਰੀ ਦੇਣ ਲਈ ਜਲਜੀ ਪਾਰਿਸਥਿਤਿਕੀ ਤੰਤਰ ’ਚ ਉਭਰ ਰਹੇ ਪ੍ਰਦੂਸ਼ਕ ਛੁਪੇ ਵਿਸ਼ੇ ’ਤੇ ਅੰਤਰਰਾਸ਼ਟਰੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੈਸ਼ਨ ਦੇ ਮੁੱਖ ਬੁਲਾਰੇ ਚੀਨ ਦੀ ਹੈਨਾਨ ਯੂਨੀਵਰਸਿਟੀ ਦੇ ਪੋਸਟ-ਡਾਕਟੋਰਲ ਫੈਲੋ ਅਤੇ ਪ੍ਰਸਿੱਧ ਪਾਰਿਸਥਿਤਿਕੀ ਵਿਸ਼ੇ ਦੇ ਵਿਗਿਆਨੀ ਡਾ. ਓਵੈਸ ਇਕਬਾਲ ਡਾਰ ਸਨ। ਜਿਨ੍ਹਾਂ ਨੇ ਵੱਧ ਰਹੇ ਪ੍ਰਦੂਸ਼ਨ ਦੀ ਧਾਰਨਾ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਜਲ ਜੀਵਾਂ ਦੇ ਨਾਲ-ਨਾਲ ਮਨੁੱਖੀ ਸਿਹਤ ’ਤੇ ਉਨ੍ਹਾਂ ਦੇ ਪ੍ਰਭਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਮੱਛੀਆਂ ਵਿੱਚ ਟ੍ਰਾਈਕਲੋਸਨ ਵਿਸ਼ੈਲੇਪਣ ਤੇ ਆਪਣੇ ਖੋਜ ਕਾਰਜ ਨੂੰ ਸਾਂਝਾ ਕੀਤਾ। ਇਸ ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਣ ਕੇ ਆਪਣੇ ਸਵਾਲਾਂ ਦਾ ਹੱਲ ਕੀਤਾ। ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਗਿਆਨਵਰਧਕ ਵਿਦਿਅਕ ਪ੍ਰੋਗਰਾਮ ਦੇ ਆਯੋਜਨ ਲਈ ਜ਼ੂਲੋਜੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਭਾਗ ਨੂੰ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।