ਕੇਐੱਮਵੀ ਨੇ ਕਰਵਾਈ ਆਨਲਾਈਨ ਸਮੀਖਿਆ
ਕੇਐੱਮਵੀ ਨੇ ਪ੍ਰੀਖਿਆਵਾਂ ਦੀ ਤਿਆਰੀ ਲਈ ਆਨਲਾਈਨ ਸਮੀਖਿਆ ਕਰਵਾਈ
Publish Date: Tue, 05 May 2026 07:22 PM (IST)
Updated Date: Tue, 05 May 2026 07:23 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਿਆ ਦੇ ਪੋਸਟ ਗ੍ਰੈਜੂਏਟ ਜ਼ੂਲੋਜੀ ਵਿਭਾਗ ਨੇ ਸੈਂਟਰ ਫਾਰ ਕੰਪੀਟੀਟਿਵ ਐਗਜ਼ਾਮਸ ਦੇ ਸਹਿਯੋਗ ਨਾਲ ਕੈਰੀਅਰ ਇਨਸਾਈਟਸ: ਇੱਕ ਐਲੂਮਨੀ ਦਾ ਦ੍ਰਿਸ਼ਟੀਕੋਣ ਵਿਸ਼ੇ ਤੇ ਆਨਲਾਈਨ ਐਲੂਮਨੀ ਟਾਕ ਕਰਵਾਈ। ਇਸ ਵਿੱਚ ਆਈ.ਆਈ.ਟੀ.ਜੰਮੂ ਦੀ ਡੀ.ਬੀ.ਟੀ. ਸੀਨੀਅਰ ਰਿਸਰਚ ਫੈਲੋ ਸ਼ੀਤਲ ਰਣੌਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਕੈਰੀਅਰ ਕੌਂਸਲਿੰਗ ਤੇ ਗਿਆਨ ਭਰਪੂਰ ਲੈਕਚਰ ਦਿੰਦੇ ਹੋਏ ਗ੍ਰੈਜੂਏਸ਼ਨ ਤੋਂ ਬਾਅਦ ਉਪਲੱਬਧ ਵੱਖ-ਵੱਖ ਮੌਕਿਆਂ ਤੇ ਚਰਚਾ ਕੀਤੀ। ਕੁਮਾਰੀ ਰਣੌਤ ਨੇ ਸੀ.ਐੱਸ.ਆਈ.ਆਰ. ਯੂ.ਜੀ.ਸੀ. ਨੈੱਟ /ਜੇ.ਆਰ.ਐੱਫ., ਆਈ.ਸੀ.ਏ.ਆਰ. ਜੇ.ਆਰ.ਐੱਫ.ਅਤੇ ਗੇਟ ਵਰਗੀਆਂ ਵੱਖ-ਵੱਖ ਖੋਜ ਫੈਲੋਸ਼ਿਪਾਂ ਤੇ ਚਾਨਣਾ ਪਾ ਕੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੀ ਜਾਣਕਾਰੀ ਦਿੱਤੀ। ਸੰਸਥਾ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੌਰਾਨ ਸਾਂਝੇ ਕੀਤੇ ਗਏ ਵਿਚਾਰ ਬੌਧਿਕ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ। ਜੋ ਵਿਦਿਆਰਥੀਆਂ ਵਿੱਚ ਉਤਸ਼ਾਹਜਨਕ ਅਤੇ ਬਹੁਮੁੱਲੀ ਚਰਚਾ ਨੂੰ ਉਤਸ਼ਾਹਿਤ ਕਰਦੇ ਹਨ।