ਕੇਐੱਮਵੀ ਕਾਲਜੀਏਟ ਨੇ ਨਸ਼ਿਆਂ ਦੇ ਖ਼ਾਤਮੇ ਦਾ ਲਿਆ ਪ੍ਰਣ
ਕੇਐੱਮਵੀ ਕਾਲਜੀਏਟ ਦੀਆਂ ਵਿਦਿਆਰਥਣਾਂ ਨੇ ਨਸ਼ਾ ਮੁਕਤ ਭਵਿੱਖ ਦਾ ਕੀਤਾ ਸਮਰਥਨ
Publish Date: Tue, 12 May 2026 07:07 PM (IST)
Updated Date: Tue, 12 May 2026 07:09 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬਡੀ ਪ੍ਰੋਗਰਾਮ ਤਹਿਤ ਨਸ਼ਾ ਜਾਗਰੂਕਤਾ ਗਤੀਵਿਧੀ ’ਚ ਉਤਸ਼ਾਹ ਨਾਲ ਹਿੱਸਾ ਲੈ ਕੇ ਸਮਾਜ ਭਲਾਈ ਪ੍ਰਤੀ ਪਹਿਲਕਦਮੀ ਕੀਤੀ। ਵਿਦਿਆਰਥਣਾ ਨੇ ਨਸ਼ਿਆਂ ਦੀ ਵਰਤੋਂ ਦੀ ਖਿੱਚ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬੈਨਰਾਂ ਰਾਹੀਂ ਜਾਗਰੂਕਤਾ ਫੈਲਾਈ। ਡਾਇਰੈਕਟਰ ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਆਪਣੇ ਰਚਨਾਤਮਕ ਕਾਰਜਾਂ ਰਾਹੀਂ ਵਿਦਿਆਰਥਣਾਂ ਨਾ ਸਿਰਫ਼ ਸਕੂਲ ਦੀ ਲੋੜ ਨੂੰ ਪੂਰਾ ਕੀਤਾ, ਸਗੋਂ ਉਹ ਨਸ਼ਾ ਮੁਕਤ ਸਮਾਜ ਲਈ ਪਹਿਲ ਕਦਮੀ ਕਰ ਰਹੀਆਂ ਹਨ।