ਕੇਐੱਮਵੀ ’ਚ ਮਨਾਇਆ ਮਾਂ ਦਿਵਸ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 09 May 2026 07:35 PM (IST)
Updated Date: Sat, 09 May 2026 07:38 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਭਲਾਈ ਵਿਭਾਗ ਨੇ ਕੰਨਿਆ ਮਹਾਵਿਦਿਆਲਾ ਦੀ ਸਰਪ੍ਰਸਤੀ ਹੇਠ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਪ੍ਰਤੀ ਆਪਣੇ ਪਿਆਰ ਅਤੇ ਸਨੇਹ ਨੂੰ ਖੂਬਸੂਰਤੀ ਨਾਲ, ਆਪਣੀਆਂ ਭਾਵਨਾਵਾਂ ਨਾਲ ਭਰੇ ਵਿਚਾਰਸ਼ੀਲ ਅਤੇ ਕਲਾਤਮਕ ਕਾਰਡ ਤਿਆਰ ਕੀਤੇ। ਵਿਦਿਆਰਥੀਆਂ ਨੇ ਸੰਸਥਾ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੂੰ ਵੀ ਕਾਰਡ ਭੇਟ ਕੀਤੇ। ਜਿਨ੍ਹਾਂ ਨੂੰ ਸੰਸਥਾ ਲਈ ਇੱਕ ਸੱਚੀ ਮਾਂ ਸਮਾਨ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਅਤੁੱਟ ਮਿਹਨਤ, ਸਮਰਪਣ ਅਤੇ ਲਗਾਤਾਰ ਸਹਿਯੋਗ ਨਾਲ ਕੇਐੱਮਵੀ ਨੂੰ ਸਿੰਜਿਆ ਹੈ। ਉਨ੍ਹਾਂ ਦਾ ਪ੍ਰੇਰਨਾਦਾਇਕ ਮਾਰਗਦਰਸ਼ਨ ਅਤੇ ਪਿਆਰ ਭਰੀ ਦੇਖਭਾਲ ਹਮੇਸ਼ਾ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਡਾਇਰੈਕਟਰ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਉਤਸਵ ਪਿਆਰ, ਸ਼ੁਕਰਗੁਜ਼ਾਰੀ ਅਤੇ ਸਾਰੀਆਂ ਮਾਵਾਂ ਪ੍ਰਤੀ ਸਤਿਕਾਰ ਦਾ ਸੰਦੇਸ਼ ਫੈਲਾਉਂਦੇ ਹੋਏ ਖੁਸ਼ੀ ਨਾਲ ਸੰਪੰਨ ਹੋਇਆ। ਇਸ ਮੌਕੇ ਡਾ. ਮਧੂਮੀਤ ਡੀਨ, ਵਿਦਿਆਰਥੀ ਭਲਾਈ ਵਿਭਾਗ ਅਤੇ ਮੁਖੀ, ਪੀਜੀ ਅੰਗਰੇਜ਼ੀ ਵਿਭਾਗ ਅਤੇ ਕੁਮਾਰੀ ਆਨੰਦ ਪ੍ਰਭਾ ਇੰਚਾਰਜ, ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਆਦਿ ਹਾਜ਼ਰ ਸਨ।