ਕੇਐੱਮਵੀ ਨੇ ਮਨਾਇਆ ਰਾਸ਼ਟਰੀ ਰੈੱਡ ਕਰਾਸ ਦਿਵਸ
ਕੇਐੱਮਵੀ ਨੇ ਮਨਾਇਆ ਰਾਸ਼ਟਰੀ ਰੈੱਡ ਕਰਾਸ ਦਿਵਸ
Publish Date: Fri, 08 May 2026 07:00 PM (IST)
Updated Date: Sat, 09 May 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਵਿਦਿਆਲਾ ਨੇ ਮਾਨਵੀ ਸੇਵਾ ਦੀ ਭਾਵਨਾ ਨੂੰ ਸਨਮਾਨ ਦੇਣ ਲਈ ਗਤੀਵਿਧੀਆਂ ਦੀ ਲੜੀ ਤਹਿਤ ਰਾਸ਼ਟਰੀ ਰੈੱਡ ਕਰਾਸ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹਪੂਰਨ ਪੋਸਟਰ-ਮੇਕਿੰਗ ਸੈਸ਼ਨ ’ਚ ਹਿੱਸਾ ਲੈਣ ਕੇ ਡਾਕਟਰੀ ਸਹਾਇਤਾ, ਸਵੈ-ਸੇਵਾ ਤੇ ਵਿਸ਼ਵ ਸ਼ਾਂਤੀ ਦੇ ਵਿਸ਼ਿਆਂ ’ਤੇ ਚਿੱਤਰ ਬਣਾਏ। +1 ਆਰਟਸ ਦੇ ਉਲੇਖਯੋਗ ਭਾਗੀਦਾਰਾਂ ’ਚ ਇਸ਼ਿਤਾ, ਸੁਖਰੀਤ, ਹਰਲੀਨ ਤੇ ਪਰੀ ਸ਼ਾਮਲ ਸਨ। +2 ਆਰਟਸ ਦੀ ਪ੍ਰਤੀਨਿਧਤਾ ਅਰਸ਼ਨੂਰ, ਤਜਿੰਦਰ, ਮਨਪ੍ਰੀਤ ਤੇ ਤਰਨਪ੍ਰੀਤ ਸਾਹਨੀ ਨੇ ਕੀਤੀ। ਤਰਨਪ੍ਰੀਤ ਸਾਹਨੀ ਨੇ ਅਹਿਮ ਭੂਮਿਕਾ ਨਿਭਾਈ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪੋਸਟਰਾਂ ਨੇ ਆਫ਼ਤ ਪ੍ਰਬੰਧਾਂ ਤੇ ਸਿਹਤ ਸੰਭਾਲ ’ਚ ਰੈੱਡ ਕਰਾਸ ਦੀਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀ ਦੀ ਭਲਾਈ ਲਈ ਆਯੋਜਿਤ ਸਮਾਗਮ ਲਈ ਵਿਭਾਗ ਦੀ ਡੀਨ ਡਾ. ਮਧੂਮੀਤ ਦੇ ਯਤਨਾਂ ਦੀ ਸ਼ਲਾਘਾ ਕੀਤੀ।