ਕੇਐੱਮਵੀ ਦੇ ਐਸੋਸੀਏਟ ਪ੍ਰੋਫੈਸਰ ਡਾ.ਰਵੀ ਖੁਰਾਣਾ ਛੇਵੇਂ ਪੇਟੈਂਟ ਨਾਲ ਸਨਮਾਨਿਤ
ਕੇਐੱਮਵੀ ਦੇ ਐਸੋਸੀਏਟ ਪ੍ਰੋਫੈਸਰ ਡਾ.ਰਵੀ ਖੁਰਾਣਾ ਛੇਵੇਂ ਪੇਟੈਂਟ ਨਾਲ ਸਨਮਾਨਿਤ
Publish Date: Sun, 26 Apr 2026 07:25 PM (IST)
Updated Date: Mon, 27 Apr 2026 04:17 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ.ਰਵੀ ਖੁਰਾਣਾ ਨੂੰ ਛੇਵੇਂ ਪੇਟੈਂਟ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਹ ਉਨ੍ਹਾਂ ਦੇ ਬੌਧਿਕ ਸੰਪੱਤੀ ਪੋਰਟਫੋਲੀਓ ’ਚ ਇਕ ਮਹੱਤਵਪੂਰਨ ਪ੍ਰਾਪਤੀ ਹੈ। ਜ਼ੋ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਵੱਲੋਂ ਇਹ ਪੇਟੈਂਟ ਸਿਸਟਮ ਐਂਡ ਮੈਥਡ ਫਾਰ ਆਪਟੀਮਲ ਕਲਾਊਡ ਸਰਵਿਸ ਪ੍ਰੋਵਾਈਡਰ ਸਿਲੈਕਸ਼ਨ ਨਾਮਕ ਨਵੀਨਤਾ ਲਈ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਢ ਭਰੋਸੇਯੋਗਤਾ, ਪ੍ਰਤਿਸ਼ਠਾ, ਪ੍ਰਦਰਸ਼ਨ ਤੇ ਸੁਰੱਖਿਆ ਵਰਗੇ ਮਾਪਦੰਡਾਂ ਤੇ ਕਲਾਊਡ ਸੇਵਾ ਵਿਕਲਪਾਂ ਦਾ ਵਿਵਸਥਿਤ ਮੁਲਾਂਕਣ ਕਰਕੇ ਢੁਕਵੇਂ ਪ੍ਰਦਾਤਾਵਾਂ ਦੀ ਚੋਣ ਕਰਨ ਦੀ ਚੁਣੌਤੀ ਦਾ ਹੱਲ ਕਰਦੀ ਹੈ। ਤੇ ਅੱਜ ਦੇ ਡਿਜੀਟਲ ਯੁੱਗ ’ਚ ਇਸਦੀ ਬਹੁਤ ਜ਼ਿਆਦਾ ਮਹੱਤਤਾ ਹੈ। ਸੰਸਥਾਵਾਂ ਉਦਯੋਗ ਤੇ ਸ਼ਾਸਨ ਪ੍ਰਣਾਲੀਆਂ ਸੁਰੱਖਿਅਤ ਤੇ ਕੁਸ਼ਲ ਕਲਾਊਡ ਸੇਵਾਵਾਂ ਤੇ ਨਿਰਭਰ ਹਨ। ਇਸ ਨਵੀਨਤਮ ਉਪਲਬਧੀ ਦੇ ਨਾਲ,ਡਾ. ਖੁਰਾਣਾ ਦੇ ਨਾਮ ਹੁਣ ਭਾਰਤ ਸਰਕਾਰ ਵੱਲੋਂ ਦੋ ਪੇਟੈਂਟ,ਆਸਟ੍ਰੇਲੀਆ ’ਚ ਇਕ ਇਨੋਵੇਟਿਵ ਪੇਟੈਂਟ, ਯੂਕੇ ਤੇ ਭਾਰਤ ਦੇ ਪੇਟੈਂਟ ਦਫ਼ਤਰਾਂ ’ਚ ਰਜਿਸਟਰਡ ਡਿਜ਼ਾਈਨ ਪੇਟੈਂਟ ਸ਼ਾਮਲ ਹਨ। ਪ੍ਰੋਫੈਸਰ ਡਾ.ਅਤਿਮਾ ਸ਼ਰਮਾ ਦਿਵੇਦੀ ਨੇ ਡਾ.ਖੁਰਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੇਟੈਂਟ ਉਨ੍ਹਾਂ ਦੀ ਖੋਜ ਸਮਰੱਥਾ ਤੇ ਅਕਾਦਮਿਕ ਉੱਤਮਤਾ ਦਾ ਨਤੀਜਾ ਹੈ।