ਵਧੀਆਂ ਚੋਰੀਆਂ ਖ਼ਿਲਾਫ਼ ਪ੍ਰਗਟਾਇਆ ਰੋਸ
ਸੰਵਾਦ ਸੂਤਰ, ਜਾਗਰਣ, ਬਿਲਗਾ
Publish Date: Tue, 21 Apr 2026 12:49 AM (IST)
Updated Date: Tue, 21 Apr 2026 12:51 AM (IST)
ਸੰਵਾਦ ਸੂਤਰ, ਜਾਗਰਣ, ਬਿਲਗਾ : ਇਲਾਕੇ ’ਚ ਵਧ ਰਹੀਆਂ ਚੋਰੀਆਂ ਦੇ ਮਾਮਲਿਆਂ ਨੂੰ ਹੱਲ ਨਾ ਕਰਨ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ ਤੇ ਕੀਰਤੀ ਕਿਸਾਨ ਯੂਨੀਅਨ ਨੇ ਬਿਲਗਾ ਪੁਲਿਸ ਸਟੇਸ਼ਨ ਨੂੰ ਘੇਰ ਕੇ ਬਿਲਗਾ ਇਲਾਕੇ ’ਚ ਚੋਰੀਆਂ ਰੋਕਣ ਦੀ ਮੰਗ ਕੀਤੀ ਤੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੱਸਿਆ ਕਿ ਸਾਲ ਪਹਿਲਾਂ ਇਕ ਐੱਨਆਰਆਈ ਦੀ ਅੰਗੂਠੀ ਤੇ ਕੜਾ ਚੋਰੀ ਹੋ ਗਏ, ਤਿੰਨ ਮਹੀਨੇ ਪਹਿਲਾਂ ਇਕ ਘਰ ਤੋਂ 10 ਤੋਲਾ ਸੋਨਾ ਤੇ ਨਕਦੀ ਚੋਰੀ ਹੋ ਗਈ ਅਤੇ ਦੋ ਦਿਨ ਪਹਿਲਾਂ ਦੋ ਕਿਸਾਨਾਂ ਦੇ ਸ਼ੈੱਡ ’ਚੋਂ ਸੱਤ ਮੱਝਾਂ ਚੋਰੀ ਹੋ ਗਈਆਂ ਪਰ ਬਿਲਗਾ ਪੁਲਿਸ ਨੇ ਅਜੇ ਤੱਕ ਇਨ੍ਹਾਂ ਚੋਰਾਂ ਦੀ ਭਾਲ ਨਹੀਂ ਕੀਤੀ। ਪੁਲਿਸ ਨੂੰ 29 ਅਪ੍ਰੈਲ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ। ਨਾਲ ਹੀ ਇਹ ਕਿਹਾ ਗਿਆ ਕਿ ਜੇ 29 ਤਰੀਕ ਤੱਕ ਇਨ੍ਹਾਂ ਚੋਰੀਆਂ ਦਾ ਪਤਾ ਨਹੀਂ ਲਾਇਆ ਗਿਆ ਤਾਂ 30 ਅਪ੍ਰੈਲ ਨੂੰ ਪੁਲਿਸ ਸਟੇਸ਼ਨ ਦੇ ਸਾਹਮਣੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਪੁਲਿਸ ਸਟੇਸ਼ਨ ਦੇ ਮੁਖੀ ਗੁਰਸ਼ਰਨ ਸਿੰਘ ਨੇ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।