ਹਮਸਫਰ ਐਕਸਪ੍ਰੈੱਸ ’ਚ ਘਰੋਂ ਭੱਜੇ ਛੇ ਬੱਚਿਆਂ ਨੂੰ ਫੜਿਆ, ਪਰਿਵਾਰਾਂ ਨੂੰ ਕੀਤਾ ਸੂਚਿਤ
ਜਾਸ, ਜਲੰਧਰ : ਜੰਮੂਤਵੀ
Publish Date: Thu, 07 May 2026 12:22 AM (IST)
Updated Date: Thu, 07 May 2026 12:23 AM (IST)

ਜਾਸ, ਜਲੰਧਰ : ਜੰਮੂਤਵੀ ਹਮਸਫਰ ਐਕਸਪ੍ਰੈੱਸ ’ਚ ਲੁਧਿਆਣਾ ਤੋਂ ਜੰਮੂਤਵੀ ਵਿਚਾਲੇ ਟਿਕਟ ਚੈਕਿੰਗ ਸਟਾਫ ਦੀ ਟੀਮ ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਰਾਜੇਸ਼ ਕੁਮਾਰ ਰਜਕ ਤੇ ਰਾਜਵੀਰ ਸਿੰਘ ਸਲੀਪਰ ਕੋਚਾਂ ’ਚ ਟਿਕਟਾਂ ਦੀ ਜਾਂਚ ਕਰਨ ਲਈ ਤਾਇਨਾਤ ਸਨ। ਟਿਕਟ ਚੈਕਿੰਗ ਸਟਾਫ ਦੇ ਮੈਂਬਰ ਰਾਜਵੀਰ ਸਿੰਘ ਨੇ ਐੱਸ-2 ਕੋਚ ’ਚ ਛੇ ਬੱਚਿਆਂ ਨੂੰ ਟ੍ਰੇਨ ’ਚ ਇਕੱਲੇ ਸਫਰ ਕਰਦਿਆਂ ਦੇਖਿਆ। ਉਨ੍ਹਾਂ ਨੇ ਬੱਚਿਆਂ ਕੋਲੋਂ ਪੁੱਛਗਿੱਛ ਕੀਤੀ। ਇਸ ਦੌਰਾਨ ਬੱਚਿਆਂ ਨੇ ਦੱਸਿਆ ਕਿ ਉਹ ਘਰ ਤੋਂ ਭੱਜ ਕੇ ਆਏ ਹਨ। ਇਕ ਬੱਚੇ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਦੇ ਆਧਾਰ ’ਤੇ ਮਾਪਿਆਂ ਨਾਲ ਤੁਰੰਤ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੂੰ ਹਾਲਾਤ ਦੀ ਜਾਣਕਾਰੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਟ੍ਰੇਨ ਦੇ ਕੰਡਕਟਰ ਰਾਜਿੰਦਰ ਸਿੰਘ ਨੇ ਤੁਰੰਤ ਵਣਜ ਕੰਟ੍ਰੋਲਰ ਕਮਰੇ ਜੰਮੂ ਨੂੰ ਸੂਚਿਤ ਕੀਤਾ। ਜਦੋਂ ਟ੍ਰੇਨ ਜੰਮੂ ਤਵੀ ਸਟੇਸ਼ਨ 'ਤੇ ਪੁੱਜੀ ਤਾਂ ਬੱਚਿਆਂ ਨੂੰ ਸੁਰੱਖਿਅਤ ਤੌਰ 'ਤੇ ਰੇਲਵੇ ਸੁਰੱਖਿਆ ਬਲ ਤੇ ਚਾਈਲਡ ਕੇਅਰ ਸਟਾਫ ਨੂੰ ਸੌਂਪ ਦਿੱਤਾ ਗਿਆ। ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਮਾਪਿਆਂ ਨਾਲ ਦੁਬਾਰਾ ਸੰਪਰਕ ਕੀਤਾ ਗਿਆ। ਮਾਪਿਆਂ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਲੈਣ ਲਈ ਜੰਮੂ ਤਵੀ ਸਟੇਸ਼ਨ ਪੁੱਜੇ ਰਹੇ ਹਨ। ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ ਨੇ ਫਰਜ਼ ਦਾ ਨਿਭਾਉਂਦਿਆਂ ਬਹੁਤ ਹੀ ਤੱਤਪਰਤਾ ਤੇ ਜ਼ਿੰਮੇਵਾਰੀ ਦਿਖਾਈ ਹੈ।