ਆਗਮਨ ਪੁਰਬ ’ਤੇ ਚੱਲਿਆ ਕੀਰਤਨ ਦਾ ਪ੍ਰਵਾਹ
ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ’ਚ ਆਗਮਨ ਪੁਰਬ ਤੇ ਚਲਿਆਂ ਕੀਰਤਨ ਦਾ ਪ੍ਰਵਾਹ
Publish Date: Thu, 30 Apr 2026 11:28 PM (IST)
Updated Date: Thu, 30 Apr 2026 11:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਮੌਕੇ ਹਜੂਰੀ ਰਾਗੀ ਭਾਈ ਫਤਿਹ ਸਿੰਘ, ਕਥਾ ਵਾਚਕ ਭਾਈ ਬਲਜੀਤ ਸਿੰਘ ਨੇ ਗੁਰੂ ਅਮਰਦਾਸ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਪਿੰਦਰ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਸਮਾਗਮ ’ਚ ਪ੍ਰਧਾਨ ਕੰਵਲਜੀਤ ਸਿੰਘ ਓਬਰਾਏ, ਸਕੱਤਰ ਕਵਲਜੀਤ ਸਿੰਘ, ਖਜ਼ਾਨਚੀ ਜੋਗਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ,ਮਲਕੀਤ ਸਿੰਘ ਮੁਲਤਾਨੀ ,ਗੁਰਿੰਦਰ ਸਿੰਘ, ਪਰਮਜੀਤ ਸਿੰਘ ਪਹਿਲਵਾਨ, ਪਰਮਜੀਤ ਸਿੰਘ, ਸੁਰਜੀਤ ਸਿੰਘ ਸੇਤੀਆ, ਹਰਜਿੰਦਰ ਸਿੰਘ ਲੈਂਡ ਲਾਰਡ, ਦਲਜੀਤ ਸਿੰਘ ਗਾਬਾ ਆਦਿ ਸੰਗਤਾਂ ਨੇ ਹਾਜ਼ਰੀ ਭਰੀ।