ਬਾਬਾ ਖਰਾਤ ਦੇ ਸਹਿਯੋਗੀ ਦੀ ਸੜਕ ਹਾਦਸੇ ’ਚ ਮੌਤ
ਪਤਨੀ ਦੀ ਵੀ ਮੌਤ,
Publish Date: Fri, 17 Apr 2026 08:25 PM (IST)
Updated Date: Fri, 17 Apr 2026 08:27 PM (IST)

ਪਤਨੀ ਦੀ ਵੀ ਮੌਤ, ਬੇਟਾ ਜ਼ਖ਼ਮੀ ਪੁਲਿਸ ਕਰ ਰਹੀ ਹਾਦਸੇ ਦੀ ਜਾਂਚ ਮੁੰਬਈ (ਪੀਟੀਆਈ) : ਮਹਾਰਾਸ਼ਟਰ ਦੇ ਅਹਿੱਲਿਆ ਨਗਰ ਜ਼ਿਲ੍ਹੇ ’ਚ ਸਮਰਿੱਧੀ ਐਕਸਪ੍ਰੈੱਸਵੇ ’ਤੇ ਇਕ ਟਰੱਕ ਨਾਲ ਕਾਰ ਦੇ ਟਕਰਾਉਣ ਨਾਲ ਜੇਲ੍ਹ ’ਚ ਬੰਦ ਢੋਂਗੀ ਬਾਬਾ ਅਸ਼ੋਕ ਖਰਾਤ ਦੇ ਨੇੜਲੇ ਸਹਿਯੋਗੀ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਤਿੰਦਰ ਸ਼ੇਲਕੇ ਤੇ ਉਨ੍ਹਾਂ ਦੀ ਪਤਨੀ ਅਨੁਰਾਧਾ ਦੇ ਰੂਪ ’ਚ ਹੋਈ ਹੈ। ਇਸ ਹਾਦਸੇ ’ਚ ਉਸ ਦਾ ਬੇਟਾ ਗੰਭੀਰ ਜ਼ਖ਼ਮੀ ਹੋ ਗਿਆ। ਸ਼ੇਲਕੇ ਖਰਾਤ ਦਾ ਨੇੜਲਾ ਸਹਿਯੋਗੀ ਸੀ। ਉਹ ਖਰਾਤ ਦਾ ਕਾਰੋਬਾਰੀ ਸਾਂਝੇਦਾਰ ਤੇ ਉਸ ਵੱਲੋਂ ਸਥਾਪਿਤ ਸ਼ਿਵਾਨਿਕਾ ਟਰੱਸਟ ਦਾ ਉਪ ਪ੍ਰਧਾਨ ਵੀ ਸੀ। ਘਟਨਾ ਦੁਪਹਿਰ ਲਗਪਗ 12 ਵਜੇ ਪੱਛਮੀ ਮਹਾਰਾਸ਼ਟਰ ਦੇ ਕੋਪਰਗਾਓਂ ਪੁਲਿਸ ਸਟੇਸ਼ਨ ਦੇ ਤਹਿਤ ਆਉਣ ਵਾਲੇ ਧੋਤਰੇ ਪਿੰਡ ਕੋਲ ਹੋਈ, ਜੋ ਮੁੰਬਈ ਤੋਂ ਲਗਪਗ 250 ਕਿਲੋਮੀਟਰ ਦੂਰ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਖਰਾਤ ਨੂੰ ਧੋਖਾਦੇਹੀ ਤੇ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ ਖਰਾਤ ਮਾਮਲੇ ’ਚ ਫਿਰ ਕੀਤੀ ਛਾਪੇਮਾਰੀ ਨਾਸਿਕ : ਈਡੀ ਨੇ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਵਿਵਾਦਗ੍ਰਸਤ ਢੋਂਗੀ ਬਾਬਾ ਅਸ਼ੋਕ ਖਰਾਤ ਤੇ ਉਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਮਨੀ ਲਾਂਡਰਿੰਗ ਦੇ ਤਹਿਤ ਸ਼ੁੱਕਰਵਾਰ ਨੂੰ ਇਕ ਸਥਾਨ ’ਤੇ ਫਿਰ ਤੋਂ ਛਾਪੇਮਾਰੀ ਕੀਤੀ। ਅਧਿਕਾਰੀਆਂ ਅਨੁਸਾਰ ਸ਼ਰਨਪੁਰ ਕਸਬੇ ’ਚ ਖਰਾਤ ਦੇ ਇਕ ਟਿਕਾਣੇ ’ਤੇ ਛਾਪਾ ਮਾਰਿਆ ਗਿਆ। ਉਥੇ ਕੁਝ ਦਸਤਾਵੇਜ਼ਾਂ ਤੇ ਕੰਪਿਊਟਰ ਉਪਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਪਹਿਲੀ ਵਾਰ 13 ਅਪ੍ਰੈਲ ਨੂੰ ਖਰਾਤ, ਉਸ ਦੇ ਚਾਰਟਰਡ ਅਕਾਊਂਟੈਂਟ (ਸੀਏ) ਪ੍ਰਕਾਸ਼ ਪੋਫਲੇ, ਖਰਾਤ ਦੇ ਰਿਸ਼ਤੇਦਾਰਾਂ, ਕੁਝ ਸਹਿਕਾਰੀ ਕਰਜ਼ਾ ਕਮੇਟੀਆਂ ਦੀਆਂ ਸ਼ਾਖਾਵਾਂ ਨਾਲ ਜੁੜੇ ਰਿਹਾਇਸ਼ੀ ਤੇ ਕਮਰਸ਼ੀਅਲ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ ਸੀ। ਏਜੰਸੀ ਨੇ ਪਹਿਲਾਂ ਕੀਤੀ ਛਾਪੇਮਾਰੀ ’ਚ 42 ਲੱਖ ਰੁਪਏ ਨਕਦ ਜ਼ਬਤ ਕੀਤੇ ਸਨ ਤੇ 2.4 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ।