ਅਜੇ ਤੱਕ ਨਹੀਂ ਦਫਨਾਈ ਜਾ ਸਕੀ ਖ਼ਾਮਨੇਈ ਦੀ ਦੇਹ
ਜਾਗਰਣ ਨਿਊਜ਼ ਨੈੱਟਵਰਕ, ਨਵੀਂ
Publish Date: Sun, 19 Apr 2026 09:24 PM (IST)
Updated Date: Sun, 19 Apr 2026 09:27 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਲਗਪਗ ਸੱਤ ਹਫਤਿਆਂ ਬਾਅਦ ਵੀ ਈਰਾਨ ਦੇ ਮਰਹੂਮ ਸਰਵਉੱਚ ਨੇਤਾ ਆਯਤੁੱਲਾ ਅਲੀ ਖ਼ਾਮਨੇਈ ਦੀ ਦੇਹ ਨੂੰ ਦਫਨਾਇਆ ਨਹੀਂ ਜਾ ਸਕਿਆਹੈ। ਅਜੇ ਤੱਕ ਜਗ੍ਹਾ ਵੀ ਤੈਅ ਨਹੀਂ ਹੋਈ ਹੈ। ਇਹ ਦੇਰੀ ਈਰਾਨੀ ਪ੍ਰੰਪਰਾ ਤੋਂ ਕਾਫੀ ਵੱਖ ਹੈ। 86 ਸਾਲਾ ਖ਼ਾਮਨੇਈ ਦੀ ਮੌਤ 28 ਫਰਵਰੀ ਨੂੰ ਭਾਵ ਜੰਗ ਦੇ ਪਹਿਲੇ ਹੀ ਦਿਨ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਵਾਈ ਹਮਲੇ ’ਚ ਹੋਈ ਸੀ। ਨਿਊਯਾਰਕ ਪੋਸਟ ਦੀ ਇਕ ਰਿਪੋਰਟ ਅਨੁਸਾਰ ਈਰਾਨੀ ਸ਼ਾਸਨ ਬਹੁਤ ਕਮਜ਼ੋਰ ਹੋ ਚੁੱਕਾ ਹੈ ਤੇ ਸੁਰੱਖਿਆ ਜ਼ੋਖਮ ਤੇ ਸੰਭਾਵੀ ਅਸ਼ਾਂਤੀ ਦੇ ਖ਼ਦਸ਼ੇ ਦੇ ਕਾਰਨ ਵੱਡੇ ਪੱਧਰ ’ਤੇ ਜਨਤਕ ਆਯੋਜਨ ਕਰਨ ਤੋਂ ਘਬਰਾ ਰਿਹਾ ਹੈ। ਉਂਝ ਮਾਰਚ ਦੇ ਸ਼ੁਰੂ ’ਚ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਨਾਲ ਜੁੜੇ ਫਾਰਸ ਨਿਊਜ਼ ਨੇ ਰਿਪੋਰਟ ਕੀਤਾ ਸੀ ਕਿ ਅਲੀ ਖ਼ਾਮਨੇਈ ਦੀ ਦੇਹ ਈਰਾਨ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ’ਚ ਦਫਨਾਈਜਾਵੇਗੀ। 50 ਲੱਖ ਦੀ ਆਬਾਦੀ ਵਾਲਾ ਸ਼ਹਿਰ ਮਸ਼ਹਦ ਖ਼ਾਮਨੇਈ ਦਾ ਗ੍ਰਹਿ ਨਗਰ ਹੈ।