ਬੜਾ ਪਿੰਡ ’ਚ ਮਨਾਇਆ ਖਾਲਸਾ ਸਾਜਨਾ ਦਿਵਸ
ਗੁਰਦੁਆਰਾ ਰਾਮਗੜ੍ਹੀਆ ਜੀ ਬੜਾ ਪਿੰਡ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ
Publish Date: Thu, 23 Apr 2026 09:06 PM (IST)
Updated Date: Thu, 23 Apr 2026 09:10 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੜਾ ਪਿੰਡ ਵਿਖੇ ਸਥਿਤ ਗੁਰਦੁਆਰਾ ਰਾਮਗੜ੍ਹੀਆ ਜੀ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸਥਾਨਕ ਸੰਗਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਕਵਿਤਾਵਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪੰਥਕ ਕਵੀਸ਼ਰੀ ਜਥਾ ਭਾਈ ਮਨਜੀਤ ਸਿੰਘ ਖਾਲਸਾ ਛੋਕਰਾਂ ਵਾਲਿਆਂ ਨੇ ਖਾਲਸਾ ਸਾਜਨਾ ਦੇ ਇਤਿਹਾਸ ਨੂੰ ਗੁਰੂ ਇਤਿਹਾਸ ਰਾਹੀਂ ਸੰਗਤਾਂ ਨਾਲ ਸਾਂਝਾ ਕੀਤਾ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਬਾਰੇ ਜਾਣੂ ਕਰਵਾਇਆ। ਪ੍ਰਬੰਧਕਾਂ ਵੱਲੋਂ ਕਵੀਸ਼ਰੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।