ਕੇਸੀਐੱਲ ਕਾਲਜੀਏਟ ਸਕੂਲ ਬਣਿਆ ਹਾਕੀ ਚੈਂਪੀਅਨ
ਕੇਸੀਐੱਲ ਕਾਲਜੀਏਟ ਸਕੂਲ ਬਣਿਆ ਜ਼ਿਲ੍ਹਾ ਹਾਕੀ ਚੈਂਪੀਅਨ
Publish Date: Thu, 18 Sep 2025 06:59 PM (IST)
Updated Date: Thu, 18 Sep 2025 06:59 PM (IST)
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕੇਸੀਐੱਲ ਕਾਲਜੀਏਟ ਸਕੂਲ ਫਾਰ ਗਰਲਜ਼ ਜ਼ੋਨ-2 ਨੇ ਜ਼ੋਨ ਇਕ ਨੂੰ 6-0 ਨਾਲ ਹਰਾ ਕੇ ਅੰਡਰ 19 ਲੜਕੀਆਂ ਦੇ ਵਰਗ ਦਾ ਜ਼ਿਲ੍ਹਾ ਹਾਕੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਇਨ੍ਹਾਂ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰਣਾਂ ਨੇ ਸੰਸਥਾ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਰਾਊਂਡ ਗਲਾਸ ਸਪੋਰਟਸ ਦੇ ਵਿਸ਼ੇਸ਼ ਤੌਰ ’ਤੇ ਧੰਨਵਾਦੀ ਹਨ, ਜਿਨ੍ਹਾਂ ਵੱਲੋਂ ਇਥੇ ਮਹਿਲਾ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ, ਜਿਸ ’ਚ ਉੱਚ ਮਿਆਰੀ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਕਾਲਜ ਖੇਡ ਵਿਭਾਗ ਦੀ ਮੁੱਖੀ ਪਰਮਿੰਦਰ ਕੌਰ ਤੇ ਹਾਕੀ ਪੰਜਾਬ ਦੇ ਮੈਂਬਰ ਕੁਲਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।