ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ 5 ਨੂੰ
ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ 5 ਮਈ ਨੂੰ
Publish Date: Fri, 24 Apr 2026 07:46 PM (IST)
Updated Date: Fri, 24 Apr 2026 07:49 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੁਨੀਆ ਦੇ ਸਰਬੋਤਮ ਸਿਧਾਂਤਕਾਰ, ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਇਨਕਲਾਬੀ ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਸਬੰਧੀ ਸਮਰਪਿਤ ਸਮਾਗਮ 5 ਮਈ ਨੂੰ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਚ ਕਰਵਾਇਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਈ ਸੰਤੋਖ ਸਿੰਘ ਕਿਰਤੀ ਭਾਸ਼ਣ ਲੜੀ ਤਹਿਤ ਇਸ ਰੋਜ਼ ਹਰ ਸਾਲ ਕੀਤੇ ਜਾਂਦੇ ਸਮਾਗਮ ਦੀ ਇਸ ਵਾਰ ਰੂਪ ਰੇਖਾ ਉਲੀਕਦੇ ਹੋਏ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ 5 ਮਈ ਨੂੰ ਸਵੇਰੇ 11 ਵਜੇ ਹੋ ਰਹੇ ਸਮਾਗਮ ਚ ਪੰਜਾਬ ਦੇ ਜਾਣੇ-ਪਛਾਣ ਜਮਹੂਰੀ ਹੱਕਾਂ ਦੀ ਲਹਿਰ ਦੇ ਝੰਡਾ ਬਰਦਾਰ, ਲੇਖਕ ਤੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ, ਅਜੋਕੇ ਸਮੇਂ ਚ ਮਾਰਕਸਵਾਦ ਦੀ ਪ੍ਰਸੰਗਕਤਾ ਵਿਸ਼ੇ ’ਚ ਵਿਚਾਰ ਰੱਖਣਗੇ। ਉਸ ਉਪਰੰਤ ਹਾਜ਼ਰੀਨ ਵੀ ਵਿਚਾਰ-ਚਰਚਾ ’ਚ ਵਿਚਾਰਾਂ ਦਾ ਲੈਣ-ਦੇਣ ਕਰਨਗੇ।