Jalandhar News : ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ
ਥਾਣਾ ਕਰਤਾਰਪੁਰ ਦੇ ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਮੁਕਦਮਾ ਨੰ.96 ਧਾਰਾ 289, 304ਏ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ|
Publish Date: Sat, 16 May 2026 09:50 PM (IST)
Updated Date: Sat, 16 May 2026 09:53 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਅੱਜ ਸਵੇਰੇ ਪਿੰਡ ਦਿਆਲਪੁਰ ਨੇੜੇ ਕੌਮੀ ਮਾਰਗ ਤੇ ਵਾਪਰੇ ਇੱਕ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ| ਇਕੱਤਰ ਜਾਣਕਾਰੀ ਅਨੁਸਾਰ ਪਲਟੀਨਾ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸੀ ਤਾਂ ਪਿੰਡ ਦਿਆਲਪੁਰ ਨੇੜੇ ਪੁੱਜਣ ਤੇ ਇੱਕ ਚਿੱਟੇ ਰੰਗ ਦੀ ਹੁੰਡਾਈ ਕੰਪਨੀ ਦੀ ਕਾਰ ਨੰ. ਪੀਬੀ 02 ਈਪੀ 9276 ਵੱਲੋਂ ਫੇਟ ਵੱਜਣ ਕਾਰਨ ਮੋਟਰਸਾਈਕਲ ਨੰ. ਪੀਬੀ 02 ਡੀਆਰ 0459 ਦਾ ਚਾਲਕ ਆਪਣਾ ਸੰਤੁਲਨ ਗੁਆ ਬੈਠਿਆ ਤੇ ਅੱਗੇ ਖੜੇ ਇੱਕ ਟਰੱਕ ਕੰਟੇਨਰ ਨੰ. ਈਵੀ 5030 'ਚ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਹਸਪਤਾਲ 'ਚ ਦਮ ਤੋੜ ਗਿਆ|
ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਸਿੰਘ ਫੌਜੀ ਪਿੰਡ ਖੋਜੇਕੀ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਜੀਟੀਵੀ ਮਕਸੂਦਾਂ ਜਲੰਧਰ ਅਤੇ ਸੂਬੇਦਾਰ ਬਲਰਾਜ ਸਿੰਘ ਵਾਸੀ ਸੂਰਾਨੁਸੀ ਮਕਸੂਦਾਂ ਜਲੰਧਰ ਵਜੋਂ ਹੋਈ ਹੈ |ਥਾਣਾ ਕਰਤਾਰਪੁਰ ਦੇ ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਮੁਕਦਮਾ ਨੰ.96 ਧਾਰਾ 289, 304ਏ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ|