Jalandhar News : ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਕੈਦ ਤੇ ਜੁਰਮਾਨਾ
ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ ਲੜਕੀ ਬਾਰ੍ਹਵੀਂ ਕਲਾਸ ’ਚ ਪੜ੍ਹਦੀ ਸੀ ਤੇ ਦੋਸ਼ੀ ਉਸ ਨੂੰ ਅਤੇ ਕਲਾਸ ਦੀਆਂ ਹੋਰ ਕੁੜੀਆਂ ਨੂੰ ਅਸ਼ਲੀਲ ਇਸ਼ਾਰੇ ਕਰਦਾ ਸੀ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੀ ਲੜਕੀ ਨੇ ਪਹਿਲਾਂ ਸੋਚਿਆ ਕਿ ਉਹ ਅਧਿਆਪਕ ਹੈ ਪਰ ਬਾਅਦ ’ਚ ਉਸ ਦੀਆਂ ਹਰਕਤਾਂ ਵਧਦੀਆਂ ਗਈਆਂ ਤੇ ਉਹ ਹੋਰ ਵਿਦਿਆਰਥਣਾਂ ਨੂੰ ਵੀ ਗੰਦੇ ਇਸ਼ਾਰੇ ਕਰਨ ਲੱਗਾ ਤੇ ਗਲਤ ਹਰਕਤਾਂ ਵੀ ਕਰਨ ਲੱਗਾ।
Publish Date: Wed, 13 May 2026 08:03 PM (IST)
Updated Date: Wed, 13 May 2026 08:06 PM (IST)
ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਅਤੇ ਗਲਤ ਇਸ਼ਾਰੇ ਕਰਨ ਮਾਮਲੇ ਚ ਦੋਸ਼ੀ ਕਰਾਰ ਦਿੰਦੇ ਹੋਏ ਸਕੂਲ ਦੇ ਐੱਸ.ਐੱਸ ਦੇ ਅਧਿਆਪਕ ਹਰਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਰਬਨ ਸਟੇਟ-1 ਜਲੰਧਰ ਨੂੰ 3 ਸਾਲ ਦੀ ਕੈਦ ਅਤੇ 15 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ਤੇ ਦੋਸ਼ੀ ਨੂੰ ਦੋ ਮਹੀਨੇ ਹੋਰ ਸਜਾ ਭੁਗਤਣੀ ਪਵੇਗੀ। ਦੋਸ਼ੀ ਦੇ ਖ਼ਿਲਾਫ਼ 23 ਅਗਸਤ 2023 ਨੂੰ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ ਲੜਕੀ ਬਾਰ੍ਹਵੀਂ ਕਲਾਸ ’ਚ ਪੜ੍ਹਦੀ ਸੀ ਤੇ ਦੋਸ਼ੀ ਉਸ ਨੂੰ ਅਤੇ ਕਲਾਸ ਦੀਆਂ ਹੋਰ ਕੁੜੀਆਂ ਨੂੰ ਅਸ਼ਲੀਲ ਇਸ਼ਾਰੇ ਕਰਦਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੀ ਲੜਕੀ ਨੇ ਪਹਿਲਾਂ ਸੋਚਿਆ ਕਿ ਉਹ ਅਧਿਆਪਕ ਹੈ ਪਰ ਬਾਅਦ ’ਚ ਉਸ ਦੀਆਂ ਹਰਕਤਾਂ ਵਧਦੀਆਂ ਗਈਆਂ ਤੇ ਉਹ ਹੋਰ ਵਿਦਿਆਰਥਣਾਂ ਨੂੰ ਵੀ ਗੰਦੇ ਇਸ਼ਾਰੇ ਕਰਨ ਲੱਗਾ ਤੇ ਗਲਤ ਹਰਕਤਾਂ ਵੀ ਕਰਨ ਲੱਗਾ।
ਆਏ ਦਿਨ ਉਸ ਦੀਆਂ ਇਹ ਹਰਕਤਾਂ ਹੁਣ ਹੋਰ ਵਧਣ ਲੱਗ ਪਈਆਂ ਜਿਸ ਸ਼ਿਕਾਇਤ ਕਰਤਾ ਦੀ ਲੜਕੀ ਨੇ ਘਰ ਆ ਕੇ ਸਾਰੀ ਗੱਲ ਦੱਸੀ ਜਿਸ ਤੋਂ ਤੰਗ ਆ ਕੇ ਸ਼ਿਕਾਇਤ ਕਰਤਾ ਨੇ ਦੋਸ਼ੀ ਅਧਿਆਪਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਤੇ ਅੱਜ ਇਸੇ ਮਾਮਲੇ ’ਚ ਅਦਾਲਤ ਨੇ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।