Jalandhar News : ਮੋਟਰਸਾਈਕਲ ਤੇ ਘੋੜਾ ਟਰਾਲੇ ਦੀ ਭਿਆਨਕ ਟੱਕਰ, ਇੱਕ ਮੌਤ; ਔਰਤ ਤੇ ਬੱਚਾ ਜ਼ਖ਼ਮੀ
ਲੁਧਿਆਣਾ-ਜਲੰਧਰ ਨੈਸ਼ਨਲ 'ਤੇ ਅੱਜ ਤਾਊ ਢਾਬੇ ਦੇ ਸਾਹਮਣੇ ਬੱਛੋਵਾਲ ਮੋਟਰਸਾਈਕਲ ਤੇ ਘੋੜਾ ਟਰਾਲਾ ਦੀ ਭਿਆਨਕ ਟੱਕਰ ਹੋਈ, ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਤੇ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
Publish Date: Sun, 17 May 2026 07:09 PM (IST)
Updated Date: Sun, 17 May 2026 07:15 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਲੁਧਿਆਣਾ-ਜਲੰਧਰ ਨੈਸ਼ਨਲ 'ਤੇ ਅੱਜ ਤਾਊ ਢਾਬੇ ਦੇ ਸਾਹਮਣੇ ਬੱਛੋਵਾਲ ਮੋਟਰਸਾਈਕਲ ਤੇ ਘੋੜਾ ਟਰਾਲਾ ਦੀ ਭਿਆਨਕ ਟੱਕਰ ਹੋਈ, ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਤੇ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਲੋਹਾਰਾ ਗੁਰਬਚਨ ਸਿੰਘ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਜ਼ਖ਼ਮੀਆਂ 'ਚ ਮ੍ਰਿਤਕ ਦੀ ਸਾਲੀ ਸੁੱਖੀ ਤੇ ਛੋਟਾ ਬੱਚਾ ਪ੍ਰਭ ਸ਼ਾਮਲ ਹਨ। ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕੀਤਾ ਗਿਆ।
ਮੌਕੇ 'ਤੇ ਪਹੁੰਚੇ ਐੱਸਐੱਸਐੱਫ ਟੀਮ ਫਿਲੌਰ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਹਗੀਰ ਦਾ ਫੋਨ ਆਇਆ ਸੀ। ਜਦੋਂ ਆਕੇ ਵੇਖਿਆ ਕਿ ਮੋਟਰਸਾਈਕਲ ਚਾਲਕ ਦੀ ਮੌਤ ਤੇ ਔਰਤ ਜ਼ਖ਼ਮੀ ਸੀ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ। ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਸਿਵਲ ਹਸਪਤਾਲ ਡਾਕਟਰਾਂ ਵਲੋਂ ਰੈਫਰ ਕੀਤਾ ਗਿਆ। ਮੌਕੇ 'ਤੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਘੋੜਾ ਟਰਾਲੇ ਦਾ ਡਰਾਈਵਰ ਫ਼ਰਾਰ ਹੋ ਗਿਆ, ਜਿਸਦੀ ਸੂਚਨਾ ਥਾਣਾ ਫਿਲੌਰ ਡਿਊਟੀ ਅਫਸਰ ਗੋਬਿੰਦਰ ਸਿੰਘ ਸਬ ਇੰਸਪੈਕਟਰ ਨੂੰ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਕਰ ਕੇ ਪਰਿਵਾਰ ਦੇ ਬਿਆਨ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।