ਤਪ ਰਿਹਾ ਹੈ ਜਲੰਧਰ, 40 ਡਿਗਰੀ ਤੱਕ ਪਹੁੰਚਿਆ ਤਾਪਮਾਨ, ਬਾਰਿਸ਼ ਨਾਲ ਮਿਲੇਗੀ ਰਾਹਤ
ਤਪ ਰਿਹਾ ਹੈ ਜਲੰਧਰ, 40 ਡਿਗਰੀ ਤੱਕ ਪਹੁੰਚਿਆ ਤਾਪਮਾਨ, ਬਾਰਿਸ਼ ਨਾਲ ਮਿਲੇਗੀ ਰਾਹਤ
Publish Date: Sun, 26 Apr 2026 08:22 PM (IST)
Updated Date: Sun, 26 Apr 2026 08:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਦੁਪਹਿਰ ਦੇ ਸਮੇਂ ਸੜਕਾਂ ’ਤੇ ਸੁੰਨਸਾਨ ਜਿਹਾ ਮਾਹੌਲ ਨਜ਼ਰ ਆ ਰਿਹਾ ਹੈ। ਲੋਕ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਐਤਵਾਰ ਨੂੰ ਵੇਖਿਆ ਗਿਆ ਕਿ ਰੈਣਕ ਬਾਜ਼ਾਰ ਵਰਗੇ ਇਲਾਕਿਆਂ ’ਚ ਸੜਕਾਂ ’ਤੇ ਆਵਾਜਾਈ ਘੱਟ ਹੀ ਰਹੀ। ਜੋ ਲੋਕ ਗਰਮੀ ’ਚ ਬਾਹਰ ਨਿਕਲੇ ਉਨ੍ਹਾਂ ਨੇ ਚਿਹਰੇ ਢੱਕੇ ਹੋਏ ਸਨ ਤੇ ਸਿਰ ’ਤੇ ਹੈਲਮਟ ਪਾਏ ਹੋਏ ਸਨ। ਰੈਣਕ ਬਾਜ਼ਾਰ ’ਚ ਖ਼ਰੀਦਦਾਰੀ ਕਰਨ ਵਾਲਿਆਂ ਦੀ ਭੀੜ ਦੁਪਹਿਰ 2 ਤੋਂ 3 ਵਜੇ ਤੱਕ ਘੱਟ ਹੀ ਦਿਖੀ। ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 27 ਤੋਂ 29 ਅਪ੍ਰੈਲ ਤੱਕ ਬਾਰਿਸ਼ ਦੇ ਨਾਲ-ਨਾਲ ਠੰਢੀਆਂ ਹਵਾਵਾਂ ਚੱਲਣ ਦੀ ਉਮੀਦ ਹੈ। ਤਾਪਮਾਨ ਘਟਣ ਦੀ ਸੰਭਾਵਨਾ ਹੈ। ਬਾਰਿਸ਼ ਤੋਂ ਬਾਅਦ ਲਗਭਗ ਤਿੰਨ ਡਿਗਰੀ ਤਾਪਮਾਨ ਘੱਟ ਸਕਦਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ।
ਆਉਣ ਵਾਲੇ ਦਿਨਾਂ ’ਚ ਘੱਟੋ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਇਸ ਤਰ੍ਹਾਂ ਰਹੇਗਾ
ਤਰੀਕ ਘੱਟੋ ਘੱਟ ਵੱਧ ਤੋਂ ਵੱਧ
26 ਅਪ੍ਰੈਲ - 21 ਡਿਗਰੀ - 40 ਡਿਗਰੀ
27 ਅਪ੍ਰੈਲ - 22 ਡਿਗਰੀ - 40 ਡਿਗਰੀ
28 ਅਪ੍ਰੈਲ - 21 ਡਿਗਰੀ - 38 ਡਿਗਰੀ
29 ਅਪ੍ਰੈਲ - 21 ਡਿਗਰੀ - 38 ਡਿਗਰੀ
30 ਅਪ੍ਰੈਲ - 20 ਡਿਗਰੀ - 38 ਡਿਗਰੀ
1 ਮਈ - 20 ਡਿਗਰੀ - 37 ਡਿਗਰੀ
2 ਮਈ - 22 ਡਿਗਰੀ - 37 ਡਿਗਰੀ