ਕ੍ਰਿਕਟ ਲੀਗ ’ਚ ਜਲੰਧਰ ਹਾਈਟਸ-3 ਦੀ ਸ਼ਾਨਦਾਰ ਜਿੱਤ
ਏਜੀਆਈ ਹਫਤਾਵਾਰੀ ਕ੍ਰਿਕਟ ਲੀਗ ’ਚ ਜਲੰਧਰ ਹਾਈਟਸ-3 ਦੀ ਸ਼ਾਨਦਾਰ ਜਿੱਤ
Publish Date: Mon, 27 Apr 2026 07:37 PM (IST)
Updated Date: Mon, 27 Apr 2026 07:40 PM (IST)

ਪੱਤਰ ਪ੍ਰੇਰੇਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਹਫਤਾਵਾਰੀ ਕ੍ਰਿਕਟ ਲੀਗ ਚੈਂਪੀਅਨਸ਼ਿਪ ਤਹਿਤ ਖੇਡੇ ਗਏ ਮੈਚ ਵਿੱਚ ਜਲੰਧਰ ਹਾਈਟਸ-3 ਦੀ ਟੀਮ ਨੇ ਜਲੰਧਰ ਹਾਈਟਸ-2 ਨੂੰ 46 ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਏਜੀਆਈ ਕ੍ਰਿਕਟ ਗਰਾਊਂਡ, ਜਲੰਧਰ ਹਾਈਟਸ-1 (66 ਫੁੱਟ ਰੋਡ) ਵਿਖੇ ਖੇਡਿਆ ਗਿਆ। ਟੌਸ ਜਿੱਤ ਕੇ ਜਲੰਧਰ ਹਾਈਟਸ-3 ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 137 ਦੌੜਾਂ ਬਣਾਈਆਂ। ਟੀਮ ਵੱਲੋਂ ਵਿਸ਼ਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰੋਹਿਤ ਨੇ 29 ਦੌੜਾਂ, ਸੁਖਦੇਵ ਨੇ 17 ਦੌੜਾਂ, ਅਜੈ ਨੇ 13 ਦੌੜਾਂ, ਗਿਰਗਸ਼ ਨੇ 10 ਦੌੜਾਂ ਅਤੇ ਕੁਲਦੀਪ ਨੇ 5 ਦੌੜਾਂ ਜੋੜੀਆਂ। ਟੀਚੇ ਦਾ ਪਿੱਛਾ ਕਰਦਿਆਂ ਜਲੰਧਰ ਹਾਈਟਸ-2 ਦੀ ਟੀਮ 91 ਦੌੜਾਂ ’ਤੇ ਹੀ ਸਿਮਟ ਗਈ। ਟੀਮ ਵੱਲੋਂ ਇਸ਼ੁਪਾਲ ਨੇ 26 ਦੌੜਾਂ ਬਣਾਈਆਂ, ਜਦਕਿ ਵਿੱਕੀ ਨੇ 25 ਦੌੜਾਂ, ਹਰਪ੍ਰੀਤ ਸਿੰਘ ਨੇ 14 ਦੌੜਾਂ ਅਤੇ ਸੌਰਵ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ ਵਿੱਚ ਜਲੰਧਰ ਹਾਈਟਸ-3 ਦੇ ਸੁਖਦੇਵ ਨੇ 3 ਵਿਕਟਾਂ ਹਾਸਲ ਕਰ ਕੇ ਸਰਵੋਤਮ ਗੇਂਦਬਾਜ਼ ਦਾ ਖਿਤਾਬ ਜਿੱਤਿਆ। ਦੂਜੇ ਪਾਸੇ ਜਲੰਧਰ ਹਾਈਟਸ-2 ਦੇ ਹਰਪ੍ਰੀਤ ਨੇ ਵੀ 3 ਵਿਕਟਾਂ ਲਈਆਂ। ਆਲਰਾਊਂਡ ਪ੍ਰਦਰਸ਼ਨ ਲਈ ਵਿਸ਼ਾਲ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਇਸ ਮੌਕੇ ਏਜੀਆਈ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਰਿੰਦਰ ਸਿੰਘ ਵੀ ਮੌਜੂਦ ਰਹੇ। ਉਨ੍ਹਾਂ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਭਵਿੱਖ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।