ਜਲੰਧਰ ਹੈਂਡ ਗ੍ਰਨੇਡ ਮਾਮਲਾ: ਮੁੱਖ ਮੁਲਜ਼ਮ ਰਮਨੀ ਦੇ ਸੰਪਰਕ ਵਿੱਚ ਰਹੇ 2 ਸ਼ੱਕੀ ਰਾਊਂਡਅਪ; ਮੋਬਾਈਲ ਤੇ ਕਾਲ ਡਿਟੇਲ ਖੋਲ੍ਹੇਗੀ ਵੱਡੇ ਰਾਜ਼
ਸ਼ਹਿਰ ਵਿਚ ਨੌਜਵਾਨ ਤੋਂ ਹੈਂਡ ਗ੍ਰਨੇਡ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਦੋ ਲੋਕਾਂ ਨੂੰ ਰਾਉਂਡਅਪ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮੁੱਖ ਮੁਲਜ਼ਮ ਰਮਨੀ ਦੇ ਲਗਾਤਾਰ ਸੰਪਰਕ ਵਿਚ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੂੰ ਘਟਨਾ ਦੀ ਸਾਜ਼ਿਸ਼ ਜਾਂ ਉਸ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀਆਂ ਮੁਲਜ਼ਮਾਂ ਦੇ ਮੋਬਾਈਲ ਫੋਨ, ਕਾਲ ਡਿਟੇਲ ਰਿਕਾਰਡ ਤੇ ਇੰਟਰਨੈੱਟ ਮੀਡੀਆ ਗਤੀਵਿਧੀਆਂ ਦੀ ਜਾਂਚ ਕਰ ਰਹੀਆਂ ਹਨ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਲੱਗੀ ਹੈ ਕਿ ਗ੍ਰਨੇਡ ਮੁਹੱਈਆ ਕਰਵਾਉਣ, ਟਿਕਾਣਾ ਦੇਣ ਜਾਂ ਘਟਨਾ ਦੀ ਯੋਜਨਾ ਬਣਾ
Publish Date: Fri, 29 May 2026 12:40 PM (IST)
Updated Date: Fri, 29 May 2026 12:41 PM (IST)

ਜਾਸ, ਜਲੰਧਰ : ਸ਼ਹਿਰ ਵਿਚ ਨੌਜਵਾਨ ਤੋਂ ਹੈਂਡ ਗ੍ਰਨੇਡ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਦੋ ਲੋਕਾਂ ਨੂੰ ਰਾਉਂਡਅਪ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮੁੱਖ ਮੁਲਜ਼ਮ ਰਮਨੀ ਦੇ ਲਗਾਤਾਰ ਸੰਪਰਕ ਵਿਚ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੂੰ ਘਟਨਾ ਦੀ ਸਾਜ਼ਿਸ਼ ਜਾਂ ਉਸ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀਆਂ ਮੁਲਜ਼ਮਾਂ ਦੇ ਮੋਬਾਈਲ ਫੋਨ, ਕਾਲ ਡਿਟੇਲ ਰਿਕਾਰਡ ਤੇ ਇੰਟਰਨੈੱਟ ਮੀਡੀਆ ਗਤੀਵਿਧੀਆਂ ਦੀ ਜਾਂਚ ਕਰ ਰਹੀਆਂ ਹਨ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਲੱਗੀ ਹੈ ਕਿ ਗ੍ਰਨੇਡ ਮੁਹੱਈਆ ਕਰਵਾਉਣ, ਟਿਕਾਣਾ ਦੇਣ ਜਾਂ ਘਟਨਾ ਦੀ ਯੋਜਨਾ ਬਣਾਉਣ ਵਿਚ ਹੋਰ ਕੌਣ-ਕੌਣ ਸ਼ਾਮਲ ਸਨ।
ਇਨ੍ਹਾਂ ਦੋਵਾਂ ਨੌਜਵਾਨਾਂ ਵੱਖ-ਵੱਖ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ। ਪੁਲਿਸ ਨੂੰ ਕੁਝ ਅਹਿਮ ਸੁਰਾਗ ਵੀ ਮਿਲੇ ਹਨ, ਜਿਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਦੇ ਪੁਰਾਣੇ ਸੰਪਰਕਾਂ, ਆਉਣ ਜਾਣ ਵਾਲੇ ਸਥਾਨਾਂ ਤੇ ਬੈਂਕ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਸਿੱਧੇ ਸਬੰਧ ਕਿਤੇ ਸ਼ਹਿਜਾਦ ਭੱਟੀ ਨਾਲ ਤਾਂ ਨਹੀਂ ਜੁੜੇ ਹੋਏ। ਇਸ ਮਾਮਲੇ ਦੇ ਤਾਰ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਤੱਕ ਵੀ ਜੁੜੇ ਹੋ ਸਕਦੇ ਹਨ।
ਕੁਝ ਸ਼ੱਕੀ ਨੰਬਰਾਂ ਤੇ ਇੰਟਰਨੈੱਟ ਮੀਡੀਆ ਅਕਾਉਂਟਾਂ ਨੂੰ ਵੀ ਜਾਂਚ ਦੇ ਦਾਇਰੇ ਵਿਚ ਲਿਆ ਗਿਆ ਹੈ। ਪੁਲਿਸ ਨੇ 22 ਮਈ ਨੂੰ ਰਮਨਦੀਪ ਉਰਫ ਰਮਨੀ ਨੂੰ ਹੈਂਡ ਗ੍ਰਨੇਡ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਸ਼ੱਕੀ ਨੌਜਵਾਨ ਧਮਾਕਾਖੇਜ਼ ਸਮੱਗਰੀ ਲੈ ਕੇ ਸ਼ਹਿਰ ਪਹੁੰਚਿਆ ਹੈ। ਤਲਾਸ਼ੀ ਦੌਰਾਨ ਉਸ ਦੇ ਬੈਗ ’ਚੋਂ ਹੈਂਡ ਗ੍ਰਨੇਡ ਬਰਾਮਦ ਹੋਇਆ। ਗ੍ਰਿਫ਼ਤਾਰੀ ਦੇ ਬਾਅਦ ਮੁਲਜ਼ਮ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੂੰ ਸਿਰਫ਼ ਇਕ ਡਿਲੀਵਰੀ ਦਾ ਕੰਮ ਦਿੱਤਾ ਗਿਆ ਸੀ।